‘ਮਿਸ਼ਨ ਫਤਿਹ’ ਤਹਿਤ ਬੈਪਟਿਸਟ ਸੰਸਥਾ ਵਲੋਂ ਕਰੋਨਾ ਯੋਧੇ ਸਨਮਾਨਿਤ

ਕਪੂਰਥਲਾ 29ਜੂਨ (ਕੌੜਾ  )(ਸਮਾਜਵੀਕਲੀ): ਪੰਜਾਬ ਸਰਕਾਰ ਵਲੋਂ ਕੋਵਿਡ -19 ਤੋਂ ਬਚਾਅ ਸ਼ੁਰੂ ਕੀਤੇ ਗਏ’ਮਿਸ਼ਨ ਫਤਿਹ’ ਤਹਿਤ ਅੱਜ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਜਿਲਾ ਉਦਯੋਗ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਫੱਤੂਢੀਂਗਾ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾਗਿਆ। ਇਸ ਸਮਾਗਮ ਵਿੱਚ ਸਵੈ-ਸਹਾਈ ਗੁਰੱਪਾਂ ਦੀਆਂ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਭਾਗ ਲਿਆ।ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇਪੁੱਜੇ।

ਹਾਜਰੀਨ ਮੇਂਬਰਾਂ ਨੂੰ ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਖਤਰਨਾਕ ਵਾਇਰਸ ਜਰੂਰ ਹੈ ਪਰ ਇਸ ਤੋਂ ਡਰਨ ਦੀ ਲੋੜ ਨਹੀਂ ਬਲਕਿ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ।ਪੰਜਾਬ ਵਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਨਾਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਆਪਣਾ  ਜੀਵਨ ਸਰੱਖਿਅਤ ਬਣਾ ਕੇ ਕੋਰੋਨਾ ਨਾਲ ਨਜਿੱਠਿਆ ਜਾ ਸਕਦਾ ਹੈ।ਇਸ ਮੌਕੇ ਉਨਾਂ ਪਿੰਡ ਵਾਸੀਆਂ ਨੂੰ ਲਾਕ-ਡਾਊਨ ਤੋਂ ਬਾਹਰ ਆਉਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।

ਸਮਾਗਮ ਦੌਰਾਨ ਕਰੋਨਾ ਕਹਿਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਕਰੋਨਾ ਯੋਧਿਆਂ ਦਾ ਬੈਚ ਲਗਾ ਕੇ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਅੰਗਰੇਜਸਿੰਘ, ਤਿਲਕਰਾਜ, ਅਵਤਾਰ ਸਿੰਘ, ਬਿੱਟੂ ਸਹੋਤਾ,ਅਰੁਨ ਅਟਵਾਲ,ਸੰਦੀਪ ਕੌਰ,ਇੰਦਰਜੀਤ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ,ਪਲਵਿੰਦਰ ਕੌਰ ਆਦਿ ਹਾਜ਼ਰ ਸਨ।

Previous articleInternational Women’s Club Switzerland Chapter, Honored Extraordinary Women on 28 June 2020 from Geneva City, Switzerland
Next articleਬ੍ਰਿਟਿਸ਼ ਪਾਕਿ ਡਾਕਟਰ ਦਾ ਲਾਈਸੈਂਸ ਰੱਦ, ਕੋਵਿਡ-19 ਨੂੰ ਦੱਸਿਆ ਸੀ ”ਸਾਜਿਸ਼”