ਮਿਸ਼ਨ ਫਤਹਿ: ਹੋਮਿਓਪੈਥੀ ਦੀ ਦਵਾਈ ਵੰਡੀ

ਫ਼ਤਹਿਗੜ੍ਹ ਸਾਹਿਬ (ਸਮਾਜਵੀਕਲੀ) :   ‘ਮਿਸ਼ਨ ਫ਼ਤਿਹ’ ਕੋਵਿਡ-19 ਮਹਾਮਾਰੀ ਨਾਲ ਉਪਜੇ ਸੰਕਟ ਨਾਲ ਨਜਿੱਠਣ ਲਈ ਵਿੱਢੀ ਗਈ ਮੁਹਿੰਮ ਹੈ, ਜਿਸ ਵਿਚ ਸਭ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ‘ਮਿਸ਼ਨ ਫ਼ਤਿਹ’ ਅਨੁਸ਼ਾਸਨ, ਸਹਿਯੋਗ ਅਤੇ ਹਮਦਰਦੀ ਜ਼ਰੀਏ ਕਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੰਜਾਬ ਵਾਸੀਆਂ ਦੀ ਦ੍ਰਿੜ੍ਹਤਾ ਦਾ ਪ੍ਰਤੀਕ ਹੈ।

ਊਨ੍ਹਾਂ ਦੱਸਿਆ ਕਿ ਸਰਹਿੰਦ ਦੇ ਵਾਰਡ ਨੰਬਰ 16 ਵਿਚ ਅੱਜ ਇਮਿਊਨਿਟੀ ਵਧਾਉਣ ਲਈ ਹੋਮਿਓਪੈਥਿਕ ਦਵਾਈ ਘਰ-ਘਰ ਵੰਡੀ ਗਈ। ਵਿਧਾਇਕ ਨੇ ਕਿਹਾ ਕਿ ਇਹ ਦਵਾਈ ਵਿਅਕਤੀ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦੀ ਹੈ ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।

ਐਚ.ਐਮ.ਓ ਡਾ. ਮਨਵਿੰਦਰ ਕੌਰ ਤੇ ਐਡਵੋਕੇਟ ਗੁਰਜੀਤ ਸਿੰਘ ਲੌਂਗੀ ਨੇ ਘਰ-ਘਰ ਜਾ ਕੇ ਇਹ ਦਵਾਈ ਵੰਡੀ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਲਈ ਜਾਗਰੂਕ ਕੀਤਾ। ਸ੍ਰੀ ਨਾਗਰਾ ਨੇ ਕਿਹਾ ਕਿ ਅਨੁਸ਼ਾਸਨ ਵਿਚ ਰਹਿ ਕੇ ਸਾਰੇ ਇਹਤਿਆਤ ਵਰਤਣ, ਰਾਜ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਜ਼ਰੂਰੀ ਹੈ।

Previous articleਫੈਕਟਰੀ ’ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ
Next articleਖੇਤੀ ਸੁਧਾਰ ਆਰਡੀਨੈਂਸ ਖ਼ਿਲਾਫ਼ ਨਿੱਤਰੀ ਲੋਕ ਇਨਸਾਫ਼ ਪਾਰਟੀ