ਮਿਡਲ ਸਕੂਲਾਂ ਚੋਂ ਪੀ.ਟੀ.ਆਈ ਅਧਿਆਪਕਾਂ ਦੀਆਂ ਪੋਸਟਾਂ ਸਮਾਪਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ

ਕੈਪਸ਼ਨ - ਅਧਿਆਪਕ ਦਲ ਦੇ ਆਗੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ,ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੌਲੀ ਅਤੇ ਭਜਨ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਵਿੱਚ   ਆਗੂਆਂ ਨੇ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਦੇ ਹੁਕਮਾਂ ਰਾਹੀਂ ਸਰਕਾਰੀ ਮਿਡਲ ਸਕੂਲਾਂ ਵਿੱਚੋਂ ਪੀ ਟੀ ਆਈ ਅਧਿਆਪਕਾਂ ਨੂੰ ਸ਼ਿਫਟ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰਾਂ ਵਿੱਚ ਭੇਜਣ ਦਾ ਫੁਰਮਾਨ ਜਾਰੀ ਕੀਤਾ ਹੈ। ਸਿੱਖਿਆ ਵਿਭਾਗ਼ ਦੇ ਫ਼ੈਸਲੇ ਨਾਲ ਅਧਿਆਪਕ ਸਫ਼ਾਂ ਅੰਦਰ ਖਲਬਲੀ ਮੱਚ ਗਈ ਹੈ।

ਵਿਭਾਗੀ ਫ਼ੈਸਲੇ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਆਗੂਆਂ ਨੇ ਮਿਡਲ ਸਕੂਲਾਂ ਵਿੱਚੋਂ ਪੀ ਟੀ ਆਈ ਅਧਿਆਪਕਾ ਨੇ 228 ਪੋਸਟਾਂ ਖਤਮ ਕਰਨ ਨੂੰ ਮਿਡਲ ਸਕੂਲਾਂ ਅੰਦਰ ਪੜ੍ਹ ਰਹੇ ਵਿਦਿਆਰਥੀਆਂ ਨਾਲ  ਬੇਹੱਦ ਬੇਇਨਸਾਫ਼ੀ ਕਰਾਰ ਦਿੱਤਾ ਹੈ ।ਕਿਉਂਕਿ ਇਸ ਉਮਰ ਵਿੱਚ ਹੀ ਬੱਚੇ ਨੂੰ ਸਭ ਤੋਂ ਵੱਧ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ। ਜੇ ਪੋਸਟ ਮਿਡਲ ਸਕੂਲਾਂ ਵਿੱਚੋਂ ਖ਼ਤਮ ਹੋ ਗਈ ਤਾਂ ਇਸ ਦਾ ਅਸਰ ਬੱਚੇ ਦੇ ਸਰਬਪੱਖੀ ਵਿਕਾਸ ਤੇ ਪਵੇਗਾ।ਆਗੂਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਤੋਂ ਇਸ ਫੈਸਲੇ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਨਵੀਆਂ 228 ਪੀ ਟੀ ਆਈ ਅਧਿਆਪਕਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਕੇ ਬੇਰੁਜ਼ਗਾਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ ।

ਇਸ ਦੇ ਨਾਲ ਕਪੂਰਥਲਾ ਇਕਾਈ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਚੱਲ ਰਹੇ ਸੰਘਰਸ਼ ਦਾ ਪੂਰਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪੈਨਸ਼ਨ ਮੁਲਾਜ਼ਮ ਦਾ ਜਮਾਂਦਰੂ ਹੱਕ ਹੈ। ਰਾਜ ਸੱਤਾ ਵਿੱਚ ਸ਼ਾਮਲ ਲੋਕ ਪੈਨਸ਼ਨ ਦਾ ਪੂਰਾ ਆਨੰਦ ਲੈ ਰਹੇ ਹਨ।  ਪ੍ਰੰਤੂ ਮੁਲਾਜ਼ਮ ਵਰਗ ਨੂੰ ਪੈਨਸ਼ਨ ਯੋਗ ਰਿਟਾਇਰਮੈਂਟ ਤੋਂ ਬਾਅਦ ਉਸ ਹੱਕ  ਤੋਂ ਵਾਂਝਾ ਰੱਖਿਆ ਗਿਆ ਹੈ।  ਆਗੂਆਂ ਨੇ ਕਿਹਾ ਕਿ ਉਹ 28 ਫਰਵਰੀ ਨੂੰ ਪਟਿਆਲਾ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੇ ਸੰਘਰਸ਼ ਵੱਧ ਤੋਂ ਵੱਧ ਸਾਥੀਆਂ ਨਾਲ ਸ਼ਾਮਲ ਹੋਣਗੇ।

ਇਸ ਮੌਕੇ ਰਮੇਸ਼ ਕੁਮਾਰ ਭੇਟਾਂ ,ਗੁਰਮੀਤ ਸਿੰਘ ਖਾਲਸਾ, ਲੈਕਚਰਾਰ ਵਿਕਾਸ ਭੰਬੀ, ਰਾਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ ,ਅਮਨ ਸੂਦ ,ਜੋਗਿੰਦਰ ਸਿੰਘ, ਮਨਜੀਤ ਸਿੰਘ , ਰਣਜੀਤ ਸਿੰਘ ਮੋਠਾਵਾਲਾ, ਸੁਰਜੀਤ ਸਿੰਘ ਲਖਨਪਾਲ, ਸਤੀਸ਼ ਟਿੱਬਾ ,ਅਮਰੀਕ ਸਿੰਘ ਰੰਧਾਵਾ ,ਵਿਜੇ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜ਼ਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਅਸ਼ੀਸ਼ ਸ਼ਰਮਾ,ਭਾਗ ਸਿੰਘ, ਰਮੇਸ਼ ਸ਼ਰਮਾ, ਵਿਕਾਸ ਧਵਨ ਅਤੇ ਰੇਸ਼ਮ ਸਿੰਘ ਰਾਮਪੁਰੀ ਆਦਿ ਹਾਜ਼ਰ ਸਨ।

Previous articleਇਕ ਫਰਿਸ਼ਤਾ
Next articleਰੁਲ਼ਦੂ ਨੇ ਘੌਲ਼ ਤਿਆਗੀ