ਮਾਸੂਮ ਚੀਖ਼

ਡਾ. ਸਨੋਬਰ

(ਸਮਾਜ ਵੀਕਲੀ)

ਏ ਇਨਸਾਨ!
ਕੁੜੀਆਂ ਚਿੜੀਆਂ ਨੂੰ
ਤੂੰ ਕਿਉਂ ਸ਼ੈਅ ਸਮਝੇਂ
ਵਜੂਦ ਉਨ੍ਹਾਂ ਦੇ ਨੂੰ
ਕਿਉਂ ਛੱਲਨੀ ਕਰਦੇਂ
ਜਨਮ ਤੋਂ ਪਹਿਲਾਂ ਹੀ
ਮਾਰ ਮੁਕਾਵੇਂ ਤੂੰ
ਪੈਦਾਇਸ਼ ਤੇ ਸੋਗ ਦੇ
ਵੈਣ ਫਿਰ ਪਾਵੇਂ ਤੂੰ
ਸਮਾਜ ਵੀ ਸਾਰਾ ਹੁਣ
ਬਣ ਗਿਆ ਨਾਬੀਨਾ ਏ
ਲੁੱਟੀ ਅਸਮਤ ਵਲ ਵੇਖ
ਮੌਨ ਧਾਰ ਕਰ ਬੈਠਾ ਏ
ਖੁਦਗਰਜ਼ੀ ਦਾ ਨਕਾਬ
ਪਹਿਨ ਤੂੰ ਚਾਹਵੇਂ ਕੀ?
ਮਾਸੂਮ ਚੀਖ਼ਾਂ ਦਬਾਕੇ
ਮਰਦ ਕਹਿਲਾਵੇਂ ਨੀਂ
ਅੱਖਾਂ ਵਿਚੋਂ ਹੰਝੂ
ਲਹੂ ਦੇ ਵਗਦੇ ਨੇ
ਧਰਤੀ ਵਿਚੋਂ ਫੁੱਟਦਾ
ਲਾਵਾ ਜਰਦੇ ਨੇ
ਕਿਉਂ ਜ਼ਹਿਨ ਤੇ ਮੈਲ
ਹਵਸ ਦੀ ਚੜ੍ਹ ਗਈ ਏ?
ਸਮਾਜ ਦੀ ਬੱਚੀ ਵਸਤਰ
ਬਣਕੇ ਰਹਿ ਗਈ ਏ
ਬਦਲੋ ਮਾੜ੍ਹੀ ਸੋਚ
ਤੇ ਆਪਣੇ ਜ਼ਮੀਰ ਨੂੰ
ਖਾਓ ਖ਼ੁਦਾ ਦਾ ਖ਼ੌਫ
ਤੇ ਉਸਦੇ ਕਹਿਰ ਨੂੰ
ਸੰਭਲ ਅਜੇ ਮਨੁੱਖ
ਨਾ ਵਹਿਸ਼ੀ ਬਣ ਤੂੰ
ਨਾ ਕਰ ਦਾਗੋ ਦਾਗ
ਪੱਲੂ ਦੇ ਦਾਮਨ ਨੂੰ
ਕਦੇ ਤਾਂ ਮਿਲੇਗਾ ਇਨਸਾਫ਼ ਉਸਦੀ ਦਰਗਾਹ ਦੇ ਵਿੱਚ
ਜਦ ਜਿੰਦਾਂ ਰੂਹ ਬਣਕੇ
ਕੀਰਨੇ ਪਾਉਣਗੀਆਂ।
ਡਾ . ਸਨੋਬਰ 
Previous articleਕੁਲਫ਼ੀ
Next articleਗਾਇਕੀ, ਗੀਤਕਾਰੀ, ਅਦਾਕਾਰੀ, ਪੱਤਰਕਾਰੀ ਅਤੇ ਸਾਹਿਤਕਾਰੀ ਦੀ ਪੰਜੀਰੀ – ਰੋਮੀ ਘੜਾਮੇਂ ਵਾਲ਼ਾ