ਮਾਸਟਰਜ਼ ਗੋਲਫ਼: ਭੁੱਲਰ ਸਾਂਝੇ ਰੂਪ ’ਚ ਦਸਵੇਂ ਸਥਾਨ ’ਤੇ

ਭਾਰਤੀ ਗੋਲਫ਼ਰ ਗਗਨਜੀਤ ਭੁੱਲਰ ਤਿੰਨ ਅੰਡਰ 69 ਦਾ ਸਕੋਰ ਬਣਾ ਕੇ ਕਮਰਸ਼ੀਅਲ ਬੈਂਕ ਕਤਰ ਮਾਸਟਰਜ਼ ਗੋਲਫ਼ ਦੇ ਪਹਿਲੇ ਦੌਰ ਤੋਂ ਬਾਅਦ ਸਾਂਝੇ ਰੂਪ ਵਿਚ ਦਸਵੇਂ ਸਥਾਨ ’ਤੇ ਬਣੇ ਹੋਏ ਹਨ। ਫਿਜੀ ਵਿਚ ਪਹਿਲਾ ਯੂਰੋਪੀ ਖ਼ਿਤਾਬ ਜਿੱਤਣ ਵਾਲੇ ਗਗਨਜੀਤ ਭੁੱਲਰ ਦੇ ਨਾਲ 18 ਹੋਰ ਗੋਲਫ਼ਰ ਦਸਵੇਂ ਸਥਾਨ ’ਤੇ ਹਨ। ਐੱਸਐੱਸਪੀ ਚੌਰਸੀਆ ਸਾਂਝੇ ਰੂਪ ਵਿਚ 82ਵੇਂ ਸਥਾਨ ’ਤੇ ਹਨ। ਉਨ੍ਹਾਂ ਇਕ ਓਵਰ 73 ਦਾ ਸਕੋਰ ਕੀਤਾ ਹੈ। ਐਡਰੀ ਅਰਨਾਸ ਤੇ ਜਸਟਿਨ ਵਾਲਟਰਸ 67 ਦੇ ਸਕੋਰ ਨਾਲ ਸਿਖ਼ਰ ’ਤੇ ਕਾਇਮ ਹਨ। ਪੰਜਾਬ ਨਾਲ ਸਬੰਧਤ ਭੁੱਲਰ ਦੀ ਕਾਰਗੁਜ਼ਾਰੀ ਲੰਘੇ ਸਮੇਂ ਦੌਰਾਨ ਕਾਫ਼ੀ ਬਿਹਤਰ ਰਹੀ ਹੈ ਤੇ ਉਸ ਨੂੰ ਹੁਣ ਵੀ ਬਿਹਤਰ ਪ੍ਰਦਰਸ਼ਨ ਦੀ ਆਸ ਹੈ।

Previous articleਬੋਰਡ ਦੇ ਨਵੇਂ ਕਰਾਰ ’ਚ ਰਿਸ਼ਭ ਪੰਤ ਦਾ ਉਭਾਰ
Next articleਸਵਪਨਾ ਦਾ ਵਿਸ਼ੇਸ਼ ਬੂਟਾਂ ਦਾ ਸੁਫ਼ਨਾ ਸਾਕਾਰ