ਮਾਲਿਕ ਤੋਂ ਭਿਖਾਰੀ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਕਦੇ ਕਿਸਾਨਾਂ ਕਦੇ ਅੌਰਤਾਂ
ਤਾਈਂ ਬੁਰਕੀ ਪਾ ਦਿੰਨੇਂ ਆਂ ।
ਵੋਟਰਾਂ ਤਾਈਂ ਕੁੱਝ ਸਮੇਂ ਲਈ
ਮੂਰਖ ਅਸੀਂ ਬਣਾ ਦਿੰਨੇਂ ਆਂ ।

ਕਦੇ ਬੁਢਾਪਾ ਵਿਧਵਾ ਪੈਨਸ਼ਨ
ਵਿੱਚ ਮਾਮੂਲੀ ਵਾਧਾ ਕਰ ਕੇ  ;
ਸ਼ਗਨ ਸਕੀਮ ਦਾ ਲਾ ਕੇ ਨਾਅਰਾ
ਸਾਈਕਲਾਂ ਨਾਲ਼ ਵਡਿਆ ਦਿੰਨੇਂ ਆਂ ।

ਚਾਰ ਕੁ ਸਾਲਾਂ ਮਗਰੋਂ ਕੁੱਝ ਕੁ
ਵੰਡ ਕੇ ਅਸੀਂ ਮੁਬਾਇਲ ਫੋਨ ਵੀ;
ਟੀ.ਵੀ ਤੇ ਅਖ਼ਬਾਰਾਂ ਦੇ ਵਿੱਚ
ਚਰਚਾ ਵੀ ਕਰਵਾ ਦਿੰਨੇਂ ਆਂ  ।

ਜੇ ਪੱਕਾ ਰੋਜ਼ਗਾਰ ਦੇ ਦੀਏ
ਫੇਰ ਇਹ ਸਾਨੂੰ ਕਿਉਂ ਪੁੱਛਣਗੇ;
ਲੋਕ-ਰਾਜ ਦੇ ਮਾਲਕਾਂ ਦੇ ਹੱਥ
ਠੂਠਾ ਅਸੀਂ ਫੜਾ ਦਿੰਨੇਂ ਆਂ  ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               148024

Previous articleਕਰੋਨਾ ਭਾਅ ਜੀ ਨਾਲ਼ ਸਰਸਰੀ ਜਿਹੀ ਇੰਟਰਵਿਊ
Next articleਵਿਖੰਡਣ