ਮਾਨਸਾ ਜਿਲ੍ਹੇ ਦੇ ਪਿੰਡ ਕੋਟੜਾ ਦੇ ਕਿਸਾਨ ਵੱਲੋਂ ਮਾਨਸਾ ਵਿਖੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ

ਮਾਨਸਾ  (ਸਮਾਜ ਵੀਕਲੀ): ਮਾਨਸਾ ਜਿਲ੍ਹੇ ਦੇ ਪਿੰਡ ਕੋਟੜਾ ਦੇ ਕਿਸਾਨ ਬਲਵੀਰ ਸਿੰਘ ਬਿੱਲੂ ਵੱਲੋਂ ਡੀHਸੀHਦਫਤਰ ਮਾਨਸਾ ਵਿਖੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਗਈ ਅਤੇ ਫਰੀਦਕੋਟ ਹਸਪਤਾਲ ਵਿੱਚ ਲਿਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੋਘ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਦੱਸਿਆ ਕਿ ਬਲਵੀਰ ਸਿੰਘ ਬਿੱਲੂ ਦੇ ਪਿੰਡ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਕਮਿਸ਼ਨਰ ਮਾਨਸਾ ਅਤੇ ਹਲਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਹੋਰ ਵਿਅਕਤੀ ਆਏ ਸਨ ਜਿੰਨ੍ਹਾਂ ਨੇ ਪਿੰਡ ਵਿੱਚ ਭਾਰੀ ਇਕੱਠ ਕਰੋਨਾ ਵਾਇਰਸ ਦੀਆਂ ਗਾਈਡਲਾਈਨਜ਼ ਦੇ ਉਲਟ ਜਾਕੇ ਕੀਤਾ ਗਿਆ। ਇਸ ਇਕੱਠ ਦੌਰਾਨ ਕਾਫੀ ਸਾਰੇ ਬੱਚੇ ਵੀ ਬੁਲਾਏ ਗਏ ਅਤੇ ਉਹ ਬੱਚੇ ਬਿਨਾਂ ਕਿਸੇ ਮਾਸਕ ਅਤੇ ਸੈਨੀਟਾਈਜੇਸ਼ਨ ਤੋਂ ਇਕੱਠੇ ਕੀਤੇ ਗਏ ਸਨ।

ਜਦੋਂ ਕਿ ਪੰਜਾਬ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਕੀਤੇ ਗਏ ਹਨ ਅਤੇ  5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਕਰਨ ਤੇ ਵੀ ਰੋਕ ਲਗਾਈ ਹੋਈ  ਹੈ ਪਰ ਮਾਨਸਾ ਪ੍ਰਸ਼ਾਸਨ ਨੇ ਅਣਗਹਿਲੀ ਕਰਦਿਆਂ ਪਿੰਡ ਵਿੱਚ ਇੱਕ ਇਕੱਠ ਰੱਖਿਆ ਜਿਸ ਵਿੱਚ ਪੰਜਾਬ ਦੇ ਅਜਿਹੇ ਮੰਤਰੀ ਨੂੰ ਬੁਲਾਇਆ ਜਿਸ ਵਿੱਚ 3^4 ਦਿਨ ਪਹਿਲਾਂ ਤੋਂ ਹੀ ਕਰੋਨਾ ਦੇ ਲੱਛਣ ਸਨ ਅਤੇ ਟੈਸਟ ਉਪਰੰਤ ਉਹ ਪੌਜ਼ੀਟਿਵ ਪਾਇਆ ਗਿਆ ਹੈ। ਇਹ ਗੱਲ ਸੁਣ ਕੇ ਮ੍ਰਿਤਕ ਬਲਵੀਰ ਸਿੰਘ ਬਿੱਲੂ ਦੇ ਦਿਮਾਗ ਉੱਪਰ ਇਤਨਾ ਪ੍ਰਭਾਵ ਪਿਆ ਕਿ ਉਸਦੇ ਪਿੰਡ ਦੇ ਭੋਲੇ ਭਾਲੇ ਲੋਕਾਂ (ਖਾਸ ਕਰ ਬੱਚਿਆਂ) ਨੂੰ ਕਰੋਨਾਂ ਹੋਣ ਦੀ ਸੰਭਾਵਨਾ ਬਣਾ ਦਿੰਤੀ ਗਈ ਹੈ ਜਿਸਦੇ ਦੋਸ਼ੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀHਸੀH ਮਾਨਸਾ ਹਨ।

ਉਸ ਵੱਲੋਂ ਇਸ ਸਬੰਧੀ ਡੀHਸੀH ਮਾਨਸਾ  ਕੋਲ ਜਦ ਜਾਣਕਾਰੀ ਲੈਣ ਲਈ ਦਫਤਰ ਪਹੁੰਚ ਕੀਤੀ ਗਈ ਤਾਂ ਉਥੇ ਪਹੁੰਚਣ ਉਪਰੰਤ ਡੀHਸੀH ਮਾਨਸਾ ਦੇ ਸਟਾਫ ਵਲੋਂ ਉਸ ਨਾਲ ਤਕਰਾਰ ਕੀਤਾ ਗਿਆ ਜਿਸਤੇ ਉਸਨੇ ਭਾਵਕ ਹੋ ਕੇ ਸਲਫਾਸ ਦੀਆਂ ਗੋਲੀਆਂ ਉਥੇ ਹੀ ਖਾ ਲਈਆਂ ਅਤੇ ਇੱਕ ਸੁਸਾਇਡ ਨੋਟ ਇਸ ਸਾਰੀ ਘਟਨਾ ਬਾਰੇ ਖੁਦ ਲਿਖ ਕੇ ਘਰ ਛੱਡ ਦਿੱਤਾ ਗਿਆ। ਇਸ ਸੁਸਾਇਡ ਨੋਟ ਬਾਰੇ ਉਸਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਬਾਰੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਵਾਂ ਬਾਰੇ ਸੂਚਨਾਂ ਦਿੱਤੀ ਗਈ  ਹੈ।

ਉਸ ਵੱਲੋਂ ਸੁਸਾਇਡ ਨੋਟ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀHਸੀH ਮਾਨਸਾ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਉਸ ਵੱਲੋਂ ਇਹ ਵੀ ਲਿਿਖਆ ਗਿਆ ਹੈ ਕਿ ਉਸਦੇ ਮ੍ਰਿਤਕ ਸਰੀਰ ਨੂੰ ਆਸਰਾ ਫਾਊਂਡੇਸ਼ਨ ਬਰੇਟਾ ਨੂੰ ਸਰੀਰ ਦਾਨ ਵਜੋਂ ਦੇ ਦਿੱਤਾ ਜਾਵੇ। ਇਸ ਸਬੰਧੀ ਮ੍ਰਿਤਕ ਦੇ ਘਰ ਪਹੁੰਚੇ ਸੰਵਿਧਾਨ ਬਚਾਓ ਮੰਚ ਮਾਨਸਾ ਦੇ ਆਗੂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਉਹ ਸਰਕਾਰ ਪਾਸੋਂ ਮੰਗ ਕਰਦੇ  ਹਨ ਕਿ ਮ੍ਰਿਤਕ ਕਿਸਾਨ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਮ੍ਰਿਤਕ ਕਿਸਾਨ ਦੀ ਕਰਜ਼ਾ ਮੁਆਫੀ ਕੀਤੀ ਜਾਵੇ ਅਤੇ ਇਸਤੋਂ ਇਲਾਵਾ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਸਮੇਂ ਜਮਹੂਰੀ =ਅਧਿਕਾਰ ਸਭਾ ਦੇ ਆਗੂ ਬਲਕਰਨ ਸਿੰਘ ਬੱਲੀ ਐਡਵੋਕੇਟ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜਮਹੂਰੀ ਜਥੇਬੰਦੀਆਂ ਇਸ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਇਕੱਠੀਆਂ ਹੋਣ। ਇਸ ਸਮੇਂ ਕਿਸਾਨ ਆਗੂ ਜਿਲ੍ਹਾ ਪ੍ਰਧਾਨ ਸੁਖਦੇਵ ਕੋਟਲੀ, ਜਿਲ੍ਹਾ ਮੀਤ ਪ੍ਰਧਾਨ ਗੁਰਚਰਨ ਸਿੰਘ ਭੀਖੀ, ਜਿਲ੍ਹਾ ਜਨਰਲ ਸਕੱਤਰ ਕਾਕਾ ਸਿੰਘ ਤਲਵੰਡੀ, ਖਜ਼ਾਨਚੀ ਉੱਗਰ ਸਿੰਘ, ਰਾਮ ਸਿੰਘ ਕੋਟਲੀ ਕਲਾਂ, ਭੋਲਾ ਸਿੰਘ ਭੀਖੀ, ਜਸਪਾਲ ਸਿੰਘ ਪੇਰੋਂ, ਪਰਗਟ ਸਿੰਘ ਪੇਰੋਂ, ਮ੍ਰਿਤਕ ਕਿਸਾਨ ਦਾ ਬੇਟਾ ਅਮਨਦੀਪ ਸਿੰਘ, ਪਤਨੀ ਬਲਜੀਤ ਕੌਰ, ਨੂੰਹ ਮਨਦੀਪ ਕੌਰ, ਪੋਤਰੀਆਂ ਪਰਣੀਤ ਕੌਰ ਅਤੇ ਜਾਸਮੀਨ ਕੌਰ  ਆਦਿ ਹਾਜ਼ਰ ਸਨ।

ਜਾਰੀ ਕਰਤਾ:
ਬੋਘ ਸਿੰਘ ਪ੍ਰਧਾਨ
ਮੋ: ਨੰ: 98148 92822

Previous articleक्या भारत समाजवादी के बिना धर्मनिरपेक्ष गणतंत्र हो सकता है?
Next articleNZ reports 13 new Covid-19 cases