ਮਾਇਆਵਤੀ ਵੱਲੋਂ ਅੰਬੇਡਕਰ ਦਾ ਜਨਮ ਦਿਨ ਘਰਾਂ ਅੰਦਰ ਰਹਿ ਕੇ ਮਨਾਉਣ ਦੀ ਅਪੀਲ

ਲਖਨਊ  (ਸਮਾਜਵੀਕਲੀ) ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾਵਾਇਰਸ ਕਾਰਨ ਕੀਤੇ ਲੌਕਡਾਊਨ ਦੇ ਮੱਦੇਨਜ਼ਰ ਆਪਣੇ ਘਰਾਂ ਅੰਦਰ ਰਹਿ ਕੇ ਹੀ ਬੀ.ਆਰ. ਅੰਬੇਡਕਰ ਦਾ ਜਨਮ ਦਿਨ ਮਨਾਉਣ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ। ਦੂਜੇ ਪਾਸੇ ਸੀਪੀਆਈ ਦੀ ਉੱਤਰ ਪ੍ਰਦੇਸ਼ ਇਕਾਈ ਨੇ ਕਿਹਾ ਕਿ ਉਹ 14 ਅਪਰੈਲ ਨੂੰ ਡਾ. ਅੰਬੇਡਕਰ ਦਾ ਜਨਮ ਦਿਨ ‘ਸਾਰਿਆਂ ਨੂੰ ਰੋਟੀ ਤੇ ਸਭ ਨੂੰ ਇਲਾਜ’ ਵਜੋਂ ਮਨਾਉਣਗੇ।

ਮਾਇਆਵਤੀ ਨੇ ਟਵੀਟ ਕੀਤਾ, ‘ਮਨੁੱਖੀ ਵਿਚਾਰਾਂ ਤੇ ਬਲੀਦਾਨ ਦਾ ਚਿੰਨ੍ਹ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਅੱਜ ਵੀ ਸਾਡੇ ਲਈ ਪ੍ਰੇਰਨਾ ਸਰੋਤ ਹਨ। ਪਰ ਕਰੋਨਾਵਾਇਰਸ ਕਾਰਨ ਬਣੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨੂੰ ਅਪੀਲ ਹੈ ਕਿ ਉਹ ਡਾ. ਅੰਬੇਡਕਰ ਦਾ ਜਨਮ ਦਿਨ ਆਪਣੇ ਘਰਾਂ ਅੰਦਰ ਰਹਿ ਕੇ ਹੀ ਮਨਾਉਣ।’

ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਉੱਤਰ ਪ੍ਰਦੇਸ਼ ਇਕਾਈ ਨੇ ਕਿਹਾ ਕਿ ਉਹ ਡਾ. ਅੰਬੇਡਕਰ ਦਾ ਜਨਮ ਦਿਨ ‘ਸਭ ਨੂੰ ਰੋਟੀ ਤੇ ਸਭ ਨੂੰ ਇਲਾਜ’ ਵਜੋਂ ਮਨਾਉਣਗੇ। ਪਾਰਟੀ ਦੇ ਸੂਬਾ ਸਕੱਤਰ ਗਿਰੀਸ਼ ਨੇ ਕਿਹਾ ਕਿ ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇਗਾ।

Previous articleਔਰਤਾਂ ਮਾਸਕ ਬਣਾ ਕੇ ਪਰਿਵਾਰ ਦੀ ਕਰ ਰਹੀਆਂ ਨੇ ਮਦਦ
Next articleਚਾਂਦਨੀ ਮਹਿਲ ’ਚ 52 ਜਮਾਤੀਆਂ ਨੂੰ ਕਰੋਨਾ ਦੀ ਪੁਸ਼ਟੀ