ਮਾਂ ਬੋਲੀ ਪੰਜਾਬੀ

ਨਮਨਪ੍ਰੀਤ ਕੌਰ
(ਸਮਾਜ ਵੀਕਲੀ)
ਪੰਜਾਬ ਦੀ ਰਕਾਨ ਤੂੰ,
ਪੰਜਾਬੀਆਂ ਦੀ ਸ਼ਾਨ ਤੂੰ,
ਗੁਰਮੁੱਖੀ ਦੀ ਜਾਈ ਤੂੰ,
ਬੋਲੀ ਪਿਆਰ ਵਾਲੀ ਤੂੰ।
ਪੰਜਾਬ ਦੀ ਰਕਾਨ ਤੂੰ,
ਪੰਜਾਬੀਆਂ ਦੀ ਸ਼ਾਨ ਤੂੰ।
ਹੱਸਣ ਲਈ ਹਾਸਾ ਤੂੰ,
ਰੋਣ ਲਈ ਵੈਣ ਤੂੰ,
ਕੱਲ੍ਹ ਸੀ ਹੀਰ ਤੂੰ,
ਅੱਜ ਵਿਛੜਿਆ ਫਕੀਰ ਤੂੰ,
ਪੰਜਾਬ ਦੀ ਰਕਾਨ ਤੂੰ,
ਪੰਜਾਬੀਆਂ ਦੀ ਸ਼ਾਨ ਤੂੰ।
ਸਰਕਾਰੀ ਸਕੂਲਾਂ ਦਾ ਸ਼ੁਕਰਾਨਾ ਤੂੰ,
ਮਾਡਰਨ ਸਕੂਲਾਂ ਦਾ ਜੁਰਮਾਨਾ ਤੂੰ,
ਕੱਲ੍ਹ ਤੱਕ ਪਛਾਣ ਸੀ ਤੂੰ,
ਵਿਸਰਿਆ ਅੱਜ ਸਰੂਪ ਤੂੰ,
ਪੰਜਾਬ ਦੀ ਰਕਾਨ ਤੂੰ,
ਪੰਜਾਬੀਆਂ ਦੀ ਸ਼ਾਨ ਤੂੰ।
ਕਦੇ ਛੋਟੇ ਬੱਚੇ ਦੇ ਮੂੰਹੋਂ ਬੋਲੀ ਮਾਂ ਤੂੰ,
ਅੱਜ ਉਸੇ ਬੱਚੇ ਦੇ ਮੂੰਹੋਂ ਬੋਲੀ
Mom ਦੀ ਧੁੰਦਲੀ ਤਸਵੀਰ ਏ ਤੂੰ,
ਪੰਜਾਬ ਦੀ ਰਕਾਨ ਤੂੰ,
ਪੰਜਾਬੀਆਂ ਦੀ ਸ਼ਾਨ ਤੂੰ।
ਕੱਲ੍ਹ ਪੰਜਾਬ ਦਾ ਪਿਆਰ ਸੀ ਤੂੰ,
ਅੱਜ ਪੰਜਾਬ ਦੀ ਬੁੱਝ ਚੱਲੀ ਲੋਅ ਏ ਤੂੰ,
‘ਨਮਨ’ ਦੇ ਸ਼ਬਦਾਂ ਦਾ ਸ਼ਿੰਗਾਰ ਏ ਤੂੰ,
ਹੁਣ ਵੀ ਮੇਰੇ ਵਰਗੇ ਪੰਜਾਬੀਆਂ ਦੀ ਵੱਖਰੀ ਪਛਾਣ ਏ ਤੂੰ,
ਪੰਜਾਬ ਦੀ ਰਕਾਨ ਤੂੰ,
ਪੰਜਾਬੀਆਂ ਦੀ ਸ਼ਾਨ ਤੂੰ,
ਗੁਰਮੁੱਖੀ ਦੀ ਜਾਈ ਤੂੰ,
ਬੋਲੀ ਪਿਆਰ ਵਾਲੀ ਤੂੰ।
ਨਮਨਪ੍ਰੀਤ ਕੌਰ
ਬੀ.ਏ. ਭਾਗ ਦੂਜਾ 
ਸਰਕਾਰੀ ਕਾਲਜ ਮਾਲੇਰਕੋਟਲਾ।
Previous articleਨਜ਼ਮਾਂ
Next articleਆਪਣੀ ਅਨੋਖੀ ਪਹਿਚਾਣ ਬਣਾ ਚੁੱਕਾ ਹੈ ਜਾਗੋ ਲਹਿਰ ਕਵਿਸ਼ਰੀ ਜੱਥਾ ਘੱਲ ਕਲਾਂ….