ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ

ਹੁਸ਼ਿਆਰਪੁਰ/ ਸ਼ਾਮਚੁਰਾਸੀ  (ਚੁੰਬਰ) (ਸਮਾਜ ਵੀਕਲੀ) : ਸਿਹਤ ਵਿਭਾਗ ਪੰਜਾਬ ਦੇ ਹੁਕਮਾ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਂ ਦੇ ਦੁੱੱਧ ਦੀ ਮਹੱਤਤਾ ਸਬੰਧੀ ਮਨਾਏ ਜਾ ਰਹੇ ਜਾਗਰੂਕਤਾ ਹਫ਼ਤੇ ਦੌਰਾਨ ਅੱਜ ਮਮਤਾ ਦਿਵਸ ਵਾਲੇ ਦਿਨ ਡਾ. ਸਤਿੰਦਰਜੀਤ ਸਿੰਘ ਬਜਾਜ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਪ੍ਰਧਾਨਗੀ ਹੇਠ ਚੱਕੋਵਾਲ ਵਿਖੇ ਆਈਆਂ ਹੋਈਆਂ ਗਰਭਵਤੀ ਔਰਤਾਂ ਅਤੇ ਨਵ ਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ.

ਇਸ ਦੌਰਾਨ ਬੀ.ਈ.ਈ ਸ਼੍ਰੀਮਤੀ ਰਮਨਦੀਪ ਕੌਰ, ਐਲ.ਐਚ.ਵੀ ਸ਼੍ਰੀਮਤੀ ਕ੍ਰਿਸ਼ਨਾ ਰਾਣੀ, ਐਚ.ਆਈ. ਸ਼੍ਰੀ ਮਨਜੀਤ ਸਿੰਘ, ਫਾਰਮੇਸੀ ਅਫ਼ਸਰ ਸ਼੍ਰੀ ਇੰਦਰਜੀਤ ਸਿੰਘ, ਏ.ਐਨ.ਐਮ ਊਸ਼ਾ ਰਾਣੀ, ਆਸ਼ਾ ਵਰਕਰਾਂ ਹਾਜ਼ਿਰ ਸਨ. ਜਾਗਰੂਕ ਕਰਦੇ ਹੋਏ ਡਾ. ਸਤਿੰਦਰਜੀਤ ਸਿੰਘ ਬਜਾਜ ਜੀ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਕੁਦਰਤੀ ਖੁਰਾਕ ਹੈ ਤੇ ਬੱਚੇ ਦੇ ਪਾਲਣ ਪੋਸ਼ਣ ਦਾ ਕੁਦਰਤੀ ਤਰੀਕਾ ਹੈ,

ਪਹਿਲੇ ਛੇ ਮਹੀਨੇ ਬੱਚੇ ਲਈ ਸੰਪੂਰਨ ਤੇ ਵਧਿਆ ਖੁਰਾਕ ਹੈ, ਇਸ ਲਈ ਮਾਂ ਆਪਣੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਆਪਣਾ ਦੁੱਧ ਹੀ ਪਿਲਾਵੇ. ਮਾਂ ਨੂੰ ਆਪਣੇ ਬੱਚੇ ਜਨਮ ਦੇ ਤਰੁੰਤ ਬਾਅਦ ਇੱਕ ਘੰਟੇ ਦੇ ਅੰਦਰ^ਅੰਦਰ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਮਾਂ ਦਾ ਪਹਿਲਾਂ ਦੁੱਧ ਕੋਲੇਸਟ੍ਰਮ ਜਾਂ ਬਹੁਲਾ ਦੁੱਧ ਹੁੰਦਾ ਹੈ ਜੋ ਕਿ ਨਵ ਜੰਮੇ ਬੱਚੇ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਦੇ ਨਾਲ^ਨਾਲ ਨਰੋਈ ਤੰਦਰੁਸਤੀ, ਮਜਬੂਤ ਸਿਹਤ ਤੇ ਵਿਲੱਖਣ ਬੁੱਧੀ ਵੀ ਦਿੰਦਾ ਹੈ.

ਬੀ.ਈ.ਈ ਰਮਨਦੀਪ ਨੇ ਬੱਚੇ ਨੂੰ ਉਚਿਤ ਢੰਗ ਨਾਲ ਬੈਠ ਕੇ ਦੁੱਧ ਪਿਲਾਉਣ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਬੱਚੇ ਨੂੰ ਕਦੇ ਵੀ ਲੇਟ ਕੇ ਦੁੱਧ ਨਹੀਂ ਦੇਣਾ ਚਾਹੀਦਾ. ਦੁੱਧ ਪਿਲਾਉਣ ਉਪਰੰਤ ਬੱਚੇ ਨੂੰ ਬੋਹਡੇ ਨਾਲ ਲਕਾ ਕੇ ਡਕਾਰ ਦਿਵਾਉਣਾ ਵੀ ਬਹੁਤ ਜਰੂਰੀ ਹੈ. ਉਹਨਾਂ ਕਿਹਾ ਮਾਂ ਦਾ ਦੁੱਧ ਓਪਰੇ ਦੁੱਧ ਨਾਲੋਂ ਹਮੇਸ਼ਾ ਹੀ ਲਾਭਦਾਇਕ ਅਤੇ ਉਤਮ ਹੈ. ਮਾਂ ਦੇ ਦੁੱਧ ਤੋ ਪਹਿਲਾਂ ਬੱਚੇ ਨੂੰ ਹੋਰ ਕੋਈ ਚੀਜ ਨਾ ਦਿੱਤੀ ਜਾਵੇ, ਬੱਚੇ ਨੂੰ ਗੁੜਤੀ ਵੀ ਮਾਂ ਦੇ ਪਹਿਲੇ ਬਹੁਲੇ ਦੀ ਹੀ ਦੇਣੀ ਚਾਹੀਦੀ ਹੈ.

ਜਿਕਰਯੋਗ ਹੈ ਕਿ ਜੇਕਰ ਮਾਂ ਖੁਦ ਬਿਮਾਰ ਹੋਵੇ ਤਾਂ ਵੀ ਆਪਣੇ ਆਪ ਤੋਂ ਬਿਨਾ ਕਿਸੇ ਨੁਕਸਾਨ ਡਰ ਭੈਅ ਤੋਂ ਦੁੱਧ ਪਿਲਾਉਣਾ ਜਾਰੀ ਰੱਖ ਸਕਦੀ ਹੈ. ਮਾਂ ਨੂੰ ਦੋ ਸਾਲ ਤੱਕ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ, ਬੱਚੇ ਨੂੰ ਛੇ ਮਹੀਨੇ ਬਾਅਦ ਮਾਂ ਦੇ ਦੁੱਧ ਦੇ ਨਾਲ^ਨਾਲ ਦੂਜੇ ਪੂਰਕ ਅਹਾਰ ਜਿਵੇਂ ਚੋਲ, ਖਿਚੜੀ, ਦਲਿਆ ਆਦਿ ਦੇਣਾ ਚਾਹੀਦਾ ਹੈ ਕਿਉਂਕਿ ਘਰ ਵਿਚ ਬਣੀ ਖੁਰਾਕ ਬਜਾਰੀ ਖੁਰਾਕ ਨਾਲ ਹਮੇਸ਼ਾ ਬੇਤਹਰ ਹੁੰਦੀ ਹੈ.ਇਸ ਦੌਰਾਨ 5 ਅਗਸਤ ਤੋਂ 19 ਅਗਸਤ ਤੱਕ ਚੱਲਣ ਵਾਲੇ ਦਸਤ ਰੋਕੋ ਪੰਦਰਵਾੜੇ ਬਾਰੇ ਜਾਣਕਾਰੀ ਸਾਝੀ ਕਰਦਿਆ ਦੱਸਿਆ ਗਿਆ ਕਿ 5 ਸਾਲ ਤੱਕ ਦੇ ਬੱਚਿਆਂ ਨੂੰ ਦਸਤ ਲੱਗਣ ਨਾਲ ਪਾਣੀ ਦੀ ਘਾਟ ਹੋਣ ਕਾਰਣ ਕਈ ਵਾਰ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ.

ਇਸ ਲਈ ਜੇਕਰ ਦਸਤ ਲੱਗਣ ਤੇ ਤਰੁੰਤ ਬੱਚਿਆਂ ਨੂੰ ਓ.ਆਰ.ਐਸ ਦਾ ਘੋਲ ਦਿੱਤਾ ਜਾਵੇ ਅਤੇ ਨਾਲ ਹੀ 14 ਦਿਨਾਂ ਤੱਕ ਜਿੰਕ ਦੀਆਂ ਗੋਲੀਆਂ ਦਿੱਤੀਆਂ ਜਾਣ ਕਿਉਂਕਿ ਓ.ਆਰ.ਐਸ ਬੱਚਿਆਂ ਵਿਚ ਦਸਤਾ ਕਾਰਨ ਹੋਣ ਵਾਲੀ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਜਿੰਕ ਦਸਤ ਘੱਟ ਕਰਕੇ ਜਲਦੀ ਠੀਕ ਕਰਦਾ ਹੈ. ਪੰਜ ਸਾਲ ਤੱਕ ਦੇ ਬੱਚਿਆਂ ਦੀਆਂ ਹੋਣ ਵਾਲੀਆਂ ਕੁਲ ਮੌਤਾਂ ਵਿਚੋਂ 11× ਬੱਚਿਆਂ ਦੀਆਂ ਮੌਤਾ ਡਾਇਰੀਆ ਕਾਰਨ ਹੁੰਦੀਆਂ ਹਨ, ਇਸ ਤੋਂ ਬਚਾਓ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੀ ਇਹ ਪੰਦਰਵਾੜਾ ਉਲੀਕਿਆ ਗਿਆ ਹੈ.

Previous articleਭੁੱਖ ਹੜਤਾਲ ਗਿਆਰੇ ਵੇ ਦਿਨ ਵਿੱਚ ਸ਼ਾਮਿਲ
Next articleਡੇਰਾ ਸਾਹਿਬ ਦੁਆਰ (ਸਤਿ ਸਾਹਿਬ) ਦੇ ਸੰਤ ਗੁਰਪਾਲ ਦਾਸ ਹੋਏ ਬ੍ਰਹਮਲੀਨ