ਮਾਂ ਤੋ ਪੁੱਤ ਦਾ ਵਿਛੋੜਾ

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

ਭਾਰਤ ਦੇ ਵਿੱਚ ਗੰਦੀਆਂ  ਸਰਕਾਰਾਂ ਦੇ ਗੰਦੇ ਸਿਸਟਮ ਹਨ, ਦੇਸ ਦੇ ਹਾਕਮਾਂ ਦਾ ਵੀ ਸੂਰ ਤੇ ਕੁੱਤਿਆ ਵਾਲਾ ਕੰਮ ਹੋ ਗਿਆ  ਹੈ, ਰਿਸ਼ਵਤ ਤੋ ਬਿਨ੍ਹਾਂ ਇਥੇ ਕੋਈ ਕੰਮ ਨਹੀਂ ਹੁੰਦਾ  ,ਇਸ ਕਰਕੇ ਨਵੀ ਪੀੜ੍ਹੀ ਦੇ ਬੱਚਿਆਂ  ਦੀ  ਸੋਚ ਹੈ ਆਈਲੈਟਸ ਕਰਕੇ ਕਨੇਡਾ ਅਮਰੀਕਾ ਜਾਣ ਦੀ,  ਸਾਰੀ ਗੱਲਬਾਤ ਕਹਾਣੀ ਵਿਚ  ਦੱਸਾਗੇ , ਕਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਬਾਰਵੀ ਕਲਾਸ ਪਾਸ ਕਰਨ ਤੋ ਬਾਅਦ ਉਸਦੇ ਮਨ ਵਿੱਚ  ਕਨੇਡਾ  ਦਾ ਬੂਤ ਸਵਾਰ ਹੋ ਗਿਆਂ  ,

ਉਸਨੇ ਸਾਰੀ ਗੱਲ ਆਪਣੀ  ਮਾਂ ਨੂੰ  ਬਾਹਰੇ ਦੇਸ ਜਾਣ ਬਾਰੇ ਦੱਸਿਆ, ਕਿ ਉਹ ਉਥੇ ਜਾ ਕੇ ਬਹੁਤ ਪੈਸਾ ਕਮਾਏਗਾ, ਪਰ ਕਾਲੇ ਦੀ ਮਾਂ ਇਹ ਗੱਲ ਸੁਣ ਕੇ  ਉਸਨੂੰ  ਬਾਹਰ ਜਾਣ ਤੋ ਇਨਕਾਰ ਕਰ ਦਿੱਤਾ, ਕਾਲਾ ਗੁੱਸੇ ਵਿੱਚ  ਜਾ ਕੇ ਆਪਣੇ ਕਮਰੇ ਦੀ ਕੁੰਡੀ ਲਗਾ ਅੰਦਰ ਪੈ ਗਿਆ  ,ਅਤੇ ਉਸਨੇ ਆਪਣੀ ਮਾਂ ਦੇ ਕੋਈ ਸਵਾਲ ਦਾ ਉੱਤਰ ਨਾ ਦਿੱਤਾ, ਉਸਨੇ ਸਵੇਰ ਦੀ ਰੋਟੀ ਨਹੀ ਖਾਧੀ ਸੀ, ਮਾਂ ਨੂੰ ਬਹੁਤ ਅਫਸੋਸ ਹੋਇਆ ਕਿ ਉਸਦਾ ਇਕਲੌਤਾ ਪੁੱਤਰ ਜਿਸਨੂੰ ਉਸਨੇ  ਵਿਆਹ ਤੋ 5 ਸਾਲ ਬਾਅਦ  ਕਿਵੇ ਮਿੰਨਤਾਂ ਤਰਲਿਆਂ ਨਾਲ ਲਿਆ ਸੀ, ਕਿ  ਅੱਜ ਉਸਦਾ ਪੁੱਤ ਭੁੱਖੇ ਢਿੱਡ ਹੀ ਕਮਰੇ ਅੰਦਰ ਬੈਠਾ ਹੈ,

ਅਜੇ ਕਾਲਾ 3 ਸਾਲਾ ਦਾ ਹੀ ਸੀ ਜਦੋ ਉਸਦੇ ਪਿਤਾ ਨੂੰ  ਖੇਤ ਤੋਂ  ਵਾਪਸ ਆੳਦੀਆ ਟਰਾਲੇ ਨੇ ਟੱਕਰ ਮਾਰ ਕੇ ਸੁੱਟ ਦਿੱਤਾ ਸੀ,ਅਤੇ ਉਸਦੀ ਮੌਤ ਹੋ ਗਈ ਸੀ, ਉਸਨੂੰ  ਦੁਨਿਆ ਆਪਣੇ ਪੁੱਤ  ਨਾਲ ਚੰਗੀ ਲੱਗਦੀ ਆ, ਅਤੇ ਕਾਲੇ ਦੀ ਮਾਂ  ਰੋਣ ਲੱਗ ਪਈ  ,ਕਾਲਾ ਆਪਣੀ ਮਾਂ ਦੀ ਰੋਣ ਦੀ ਆਵਾਜ਼ ਸੁਣਕੇ  ਬਾਰੇ ਵਿਹੜੇ ਵਿੱਚ  ਆ ਗਿਆ, ਤੇ ਆਪਣੀ ਮਾਂ  ਨੂੰ  ਜੱਫੀ ਪਾ ਕੇ ਰੋਣ ਲੱਗ ਗਿਆ  ,ਮਾਂ  ਉਸਨੂੰ ਕੋਲ ਬਿਠਾ ਕੇ ਕਿਹਾ ਮੇਰਾ ਪੁੱਤ ਭੁੱਖਾ ਹੋਵੇ ਮੈਨੂੰ  ਕਿਥੇ ਹੋਰ ਕੰਮ ਸੁਝਦੇ ਨੇ, ਆਜਾ ਪੁੱਤ ਆਪਾ ਦੋਵੇ ਇੱਕਠੇ ਬਹਿ ਕੇ ਰੋਟੀ ਖਾਨੇ ਆ, ਕਾਲਾ ਨੇ ਆਪਣੀ ਮਾਂ ਨੂੰ ਕਿਹਾ ਮਾਂ ਜੇ ਤੂੰ  ਆਖੇਗੀ ਫੇਰ ਹੀ ਮੈ ਕਨੇਡਾ ਜਾਵਾਗਾ  ,

ਨਹੀ ਤਾਂ ਮੈ ਨਹੀ ਜਾਵਾਂਗਾ, ਮਾਂ  ਕਾਲੇ ਦੀ ਬਾਹਰਲੇ ਮੁਲਕ ਜਾਣ ਦੀ ਇੱਛਾ  ਨੂੰ  ਦੇਖਕੇ ਨਾ ਮਨਾ ਕਰ ਸਕੀ, ਕਾਲਾ ਆਪਣੇ ਮਾਂ ਮੂੰਹੋ ਸੁਣਕੇ ਬਹੁਤ ਖੁਸ ਹੋਇਆ, ਆਖੀਰ ਉਹ ਦਿਨ ਆ ਜਦੋ ਕਾਲੇ ਨੇ ਕਨੇਡਾ  ਜਾਣਾ ਸੀ ,ਜਾਣ ਲੱਗਿਆ ਕਾਲੇ ਨੇ ਮਾਂ ਨੂੰ  ਘੁੱਟ ਕੇ ਜੱਫੀ ਪਾਉਦੀਆ ਕਿਹਾ, ਮਾਂ ਤੂੰ ਆਪਣਾ  ਖਿਆਲ  ਰੱਖੀ  ਮੈ ਜਲਦੀ ਹੀ ਆਪਸ ਮੁੜ ਆਵਾਗਾ ,ਤੇ ਤੈਨੂੰ  ਨਾਲ  ਆਪਣੇ ਲੈਕੇ ਜਾਵਾਂਗਾ  ,ਅੈਨੀ ਗੱਲ ਕਹਿ ਕੇ ਕਾਲਾ ਜਹਾਜ਼ ਵਿੱਚ ਚੜ ਗਿਆ  ,ਪਰ ਪਿੱਛੋਂ ਉਸਦੇ ਉਸਦੀ ਮਾਂ ਦਾ ਖਿਆਲ ਰੱਖਣ ਵਾਲਾ  ਕੋਈ  ਨਹੀਂ  ਸੀ, ਅਚਾਨਕ ਉਹ ਬਹੁਤ ਬੀਮਾਰ ਹੋ ਗਈ ਤੇ ਉਸਨੇ ਕਾਲਾ ਨੂੰ  ਕਰਕੇ ਵੀ  ਨਾ ਕਿਉਕਿ  ਉਸਦੇ ਮਨ  ਵਿੱਚ ਸੀ ਕਿ ਮੇਰਾ ਪੁੱਤ ਕਾਲਾ ਤਰੱਕੀਆਂ ਕਰਕੇ ਪਿੰਡ  ਆਵਾਗਾ, ਪੁੱਤ ਦਾ ਵਿਛੋੜਾ  ਨਾ ਚੱਲ ਸਕੀ ਅਤੇ ਉਸਦੀ ਮੌਤ ਹੋ ਗਈ  ,

 

ਪਿਰਤੀ ਸ਼ੇਰੋਂ
ਜਿਲਾ ਸੰਗਰੂਰ
Previous articleਜੀਵੇ ਇਨਸਾਨ
Next articleਲੋਕ ਚੇਤਨਾ ਦੇ ਮਸ਼ਾਲਚੀ ਕਲਾਕਾਰ ਰੋਮੀ ਘੜਾਮੇਂ ਵਾਲ਼ਾ ਦਾ ਮਿਊਂਸੀਪਲ ਚੋਣਾਂ ਮੌਕੇ ਨਵਾਂ ਹੋਕਾ ‘ਮੈਂ ਇੱਕ ਸ਼ਹਿਰ ਅਭਾਗਾ ਬੋਲਦਾ’-ਰਮੇਸ਼ਵਰ ਸਿੰਘ