ਮਹਿੰਦਰਪਾਲ ਬਿੱਟੂ ਦੇ ਸਸਕਾਰ ਤੋਂ ਬਾਅਦ ਪੁਲੀਸ ਨੇ ਲਿਆ ਸੁੱਖ ਦਾ ਸਾਹ

ਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕੋਟਕਪੂਰਾ ਵਿੱਚ ਕੀਤੇ ਗਏ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਮੁੱਖ ਪੁਲੀਸ ਅਧਿਕਾਰੀਆਂ ਸਮੇਤ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਭਾਵੇਂ ਪਰਸੋਂ ਨਾਭਾ ਜੇਲ੍ਹ ਵਿੱਚ ਹੋਈ ਡੇਰਾ ਪੈਰੋਕਾਰ ਦੀ ਮੌਤ ਤੋਂ ਬਾਅਦ ਮਾਲਵਾ ਖੇਤਰ ਸਮੇਤ ਪੰਜਾਬ ਭਰ ਵਿੱਚ ਨੀਮ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਗਏ ਸੀ, ਪਰ ਲੋਕਾਂ ਅਤੇ ਡੇਰਾ ਪ੍ਰੇਮੀਆਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੇ ਉਪਰਾਲਿਆਂ ਤੋਂ ਬਾਅਦ ਹੁਣ ਲੋਕ ਭੈਅ ਮੁਕਤ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਸਰਕਾਰ ਵੱਲੋਂ ਪੂਰੀ ਤਰ੍ਹਾਂ ਰੈੱਡ ਅਲਰਟ ਕੀਤਾ ਗਿਆ ਸੀ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੇਂਦਰੀ ਸੁਰੱਖਿਆ ਬਲਾਂ ਸਮੇਤ ਹੋਰ ਪੁਲੀਸ ਫੋਰਸ ਕੱਲ੍ਹ ਤੋਂ ਹੀ ਫਲੈਗ ਮਾਰਚ ਕਰ ਰਹੀ ਸੀ, ਜਦਕਿ ਰਾਤ ਭਰ ਤੋਂ ਮੁੱਖ ਮਾਰਗਾਂ ਸਮੇਤ ਨਾਮ ਚਰਚਾ ਘਰਾਂ ਅੱਗੇ ਨਾਕੇਬੰਦੀ ਕਾਇਮ ਕੀਤੀ ਹੋਈ ਸੀ, ਪਰ ਅੱਜ ਦਿਨ ਵੇਲੇ ਆਮ ਦੀ ਤਰ੍ਹਾਂ ਮਾਹੌਲ ਹੋ ਗਿਆ ਮਹਿਸੂਸ ਹੁੰਦਾ ਸੀ। ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਸੀਨੀਅਰ ਕਪਤਾਨ ਪੁਲੀਸ ਗੁਲਨੀਤ ਸਿੰਘ ਖੁਰਾਣਾ ਵਲੋਂ ਲਗਾਤਾਰ ਡੇਰਾ ਪੈਰੋਕਾਰਾਂ ਅਤੇ ਆਮ ਲੋਕਾਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਸੀ।

Previous articleਜੂਨੀਅਰ ਮਹਿਲਾ ਮੁੱਕੇਬਾਜ਼ੀ: ਭਾਰਤ ਨੇ ਪੰਜ ਸੋਨ ਤਗ਼ਮੇ ਜਿੱਤੇ
Next articleਸੇਵਾ ਸਕੂਲ ਕਾਵੈਂਟਰੀ ਨਾਲ ਹੋ ਰਹੀ ਬੇਇਨਸਾਫੀ ਦੀ ਨਿੰਦਾ – ਭਕਨਾ