ਮਹਿਲਾ ਆਈਪੀਐੱਲ ਕਰਵਾਉਣ ਦੀ ਯੋਜਨਾ: ਗਾਂਗੁਲੀ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਕਰਵਾਉਣ ਦੀ ਪੂਰੀ ਯੋਜਨਾ ਹੈ, ਜਿਸ ਨਾਲ ਉਨ੍ਹਾਂ ਕਿਆਸਅਰਾਈਆਂ ਨੂੰ ਫੁੱਲ ਸਟਾਪ ਲੱਗ ਗਿਆ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮਹਿਲਾ ਟੀਮ ਲਈ ਬੋਰਡ ਕੋਲ ਕੋਈ ਯੋਜਨਾ ਨਹੀਂ ਹੈ। ਮਹਿਲਾ ਆਈਪੀਐਲ ਨੂੰ ਚੈਲੇਂਜਰ ਸੀਰੀਜ਼ ਵਜੋਂ ਜਾਣਿਆ ਜਾਂਦਾ ਹੈ। ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੁਰਸ਼ ਆਈਪੀਐਧੱਲ ਯੂਏਈ ਵਿਚ 19 ਸਤੰਬਰ ਤੋਂ ਹੋ ਰਿਹਾ ਹੈ। ਬੀਸੀਸੀਆਈ ਮੁਖੀ ਦੇ ਅਨੁਸਾਰ ਮਹਿਲਾ ਆਈਪੀਐਲ ਨੂੰ ਵੀ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ।

Previous articleਸਮੁੰਦਰੀ ਟੈਂਕ ਡੁੱਬਿਆ, ਅੱਠ ਲਾਪਤਾ
Next articleਖੇਡਾਂ ’ਚ ਜਿੱਤਣ ਵਾਲਾ ਗੁਰਲਾਲ ਸਰਕਾਰ ‘ਹੱਥੋਂ’ ਹਾਰਿਆ