ਮਹਿਤਪੁਰ ਹੋਵੇਗਾ ਪਲਾਸਟਿਕ ਮੁਕਤ -ਕਾਰਜ ਸਾਧਕ ਅਫ਼ਸਰ ਸ਼੍ਰੀ ਦੇਸ ਰਾਜ

ਮਹਿਤਪੁਰ (ਸਮਾਜ ਵੀਕਲੀ) (ਨੀਰਜ ਵਰਮਾ):  ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫ਼ਸਰ ਸ਼੍ਰੀ ਦੇਸ਼ ਰਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ । ਇਸੇ ਲੜ੍ਹੀ ਤਹਿਤ ਅੱਜ ਨਗਰ ਪੰਚਾਇਤ ਦੇ ਸਟਾਫ਼ ਵਲੋਂ ਪੁਰਾਣੀ ਰੱਦੀ ਦੇ ਲਿਫ਼ਾਫ਼ੇ ਤਿਆਰ ਕਰਕੇ ਲੋਕਾਂ ਨੂੰ ਹਮੇਸ਼ਾਂ ਕਾਗਜ ਦੇ ਲਿਫ਼ਾਫ਼ੇ ਵਰਤੋਂ ਵਿੱਚ ਲੇ ਆਉਣ ਦਾ ਸੁਨੇਹਾ ਦਿੱਤਾ ਗਿਆ।ਇਸ ਮੌਕੇ ਕੁਲਵਿੰਦਰ ਸਿੰਘ, ਸੌਰਵ ਜੋਸ਼ੀ,ਸੰਦੀਪ ਕੌਰ,ਸੁਨੀਤਾ ਰਾਣੀ,ਚਰਨਜੀਤ ਸਿੰਘ,ਹਰੀ ਪਾਲ,ਸਿਮਰਨਜੀਤ ਸਿੰਘ ਆਦਿ ਹਾਜਰ ਸਨ।
Previous articleCourt issues bailable warrants against Kapil Mishra
Next article551ਵਾਂ ਪ੍ਰਕਾਸ਼ ਪੁਰਬ ਗੁਰਪੁਰਬ ਮੌਕੇ ਹੋਵੇਗਾ ਸ਼ਾਨਦਾਰ ਕਬੱਡੀ ਟੂਰਨਾਮੈਂਟ