ਮਹਿਤਪੁਰ ਪੁਲਿਸ ਨੇ ਆਪਣੀ ਵਰਦੀ ਤੇ ਥਾਣੇਦਾਰ ਹਰਜੀਤ ਸਿੰਘ ਦੇ  ਨਾਮ ਦੀ ਪਟੇਲ ਲਗਾ ਕੇ ਉਸ ਦੀ ਬਹਾਦਰੀ ਤੇ ਜਜ਼ਬੇ ਨੂੰ ਸਲੂਟ ਕੀਤਾ

ਮਹਿਤਪੁਰ, (ਸਮਾਜ ਵੀਕਲੀ – ਨੀਰਜ ਵਰਮਾ) – ਥਾਣੇਦਾਰ ਹਰਜੀਤ ਸਿੰਘ ਦੀ ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕਰਦਿਆਂ ਮਹਿਤਪੁਰ ਪੁਲਸ ਨੇ ਐਸ. ਐਚ. ਓ. ਲਖਵੀਰ ਸਿੰਘ ਦੀ ਅਗਵਾਈ ਵਿਚ ”ਮੈਂ ਵੀ ਹਰਜੀਤ ਸਿੰਘ ਹਾਂ” ਹੈਸ਼ ਟੈਗ ਬੈਨਰ ਹੇਠ ਮੁਹਿੰਮ ਤਹਿਤ ਆਪਣੀ ਵਰਦੀ ਤੇ ਉਸਦੀ ਨੇਮ ਪਲੇਟ ਲਗਾਕੇ ਉਹਨਾਂ ਵਲੋਂ ਨਿਭਾਈ ਗਈ ਡਿਊਟੀ ਨੂੰ ਸਲੂਟ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਮੁਖੀ ਮਹਿਤਪੁਰ ਨੇ ਕਿਹਾ ਕਿ ਪੂਰੀ ਪੰਜਾਬ ਪੁਲਸ ਨੂੰ ਸਬ ਇੰਸਪੈਕਟਰ ਹਰਜੀਤ ਸਿੰਘ ਤੇ ਮਾਣ ਹੈ। ਜਿਹਨਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਦੋਂ ਉਹਨਾਂ ਤੇ ਪਟਿਆਲਾ ਵਿਖੇ ਹਮਲਾ ਹੋਇਆ ਅਤੇ ਹੱਥ ਕੱਟਿਆ ਗਿਆ। ਇਸਦੇ ਬਾਵਜੂਦ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ। ਆਪਣੇ ਕੱਟੇ ਹੋਏ ਹੱਥ ਨੂੰ ਲੈ ਕੇ ਖੁਦ ਉਹ ਹਸਪਤਾਲ ਚਲੇ ਗਏ ਅਤੇ ਇਸ ਮੌਕੇ ਨਾ ਤਾਂ ਉਹਨਾਂ ਨੇ ਆਪਣਾ ਆਪਾ ਖੋਇਆ ਅਤੇ ਨਾ ਹੀ ਦਿਲ ਸੁੱਟਿਆ ਸਗੋਂ ਆਪਣੇ ਸਾਥੀਆਂ ਨੂੰ ਵੀ ਉਹਨਾਂ ਨੇ ਹੌਂਸਲਾ ਦਿੱਤਾ। ਪੰਜਾਬ ਦੇ ਹਰ ਵਰਗ ਨੂੰ ਉਹਨਾਂ ਇਕ ਛਤਰੀ ਥੱਲੇ ਇਕੱਠਾ ਕਰ ਦਿੱਤਾ ਹੈ। ਇਸ ਮੌਕੇ ਤੇ ਐਸ. ਐਚ. ਓ. ਲਖਵੀਰ ਸਿੰਘ, ਐਸ.ਆਈ ਬਲਵਿੰਦਰ ਸਿੰਘ, ਐਸ ਆਈ  ਜੀਤ ਸਿੰਘ, ਏ ਐਸ ਆਈ ਹਰਨੇਕ ਸਿੰਘ, ਹੈਡ ਕਾਂਸਟੇਬਲ ਗੁਰਮੇਜ ਸਿੰਘ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਕਾਂਸਟੇਬਲ ਕਮਲਪ੍ਰੀਤ ਸਿੰਘ, ਹਰਵਿੰਦਰ ਸਿੰਘ ਮੌਕੇ ਤੇ ਹਾਜਰ ਸਨ।
Previous articleUK PM returns to Downing Street after recovering from COVID-19
Next articleਪੰਜਾਬ ਦੇ 152 ਵਿਦਿਆਰਥੀ ਕੋਟਾ ਤੋਂ ਪਰਤੇ