ਮਹਿਤਪੁਰ ਨੂੰ ਵੱਡੀ ਰਾਹਤ, 11 ਲੋਕਾਂ ”ਚੋਂ 11 ਦੀ ਹੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਮਹਿਤਪੁਰ 13 ਮਈ (ਨੀਰਜ ਵਰਮਾ) (ਸਮਾਜਵੀਕਲੀ) – ਬਲਾਕ ਮਹਿਤਪੁਰ ਚ 11 ਵਿਅਕਤੀਆ ਦੀ  ਰਿਪੋਰਟ ਨੈਗੇਟਿਵ ।ਜਾਣਕਾਰੀ ਦਿੰਦਿਆਂ ਹੋਇਆ ਐਸ ਐਮ ਓ  ਡਾ ਵਰਿੰਦਰ ਜਗਤ ਅਤੇ ਬਲਾਕ ਐਜੁਕੇਟਰ ਸੰਦੀਪ ਨੇ ਦੱਸਿਆ ਕਿ ਲੜਕੀ ਕੁਲਦੀਪ ਕੌਰ ਜਿਸ ਦੇ ਮਹਿਤਪੁਰ ਵਿਚ ਪੇਕੇ ਹਨ। ਕੁਝ ਸਮਾਂ ਇਥੇ ਰਹਿਣ ਤੋਂ ਬਾਅਦ ਆਪਣੇ ਸੋਹਰਿਆ ਘਰ ਲੁਧਿਆਣੇ ਗਈ ਤਾਂ ਓਥੇ ਉਸਦਾ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਉਸ ਦੀ ਰਿਪੋਰਟ ਪੋਜਟਿਵ ਆਈ।ਜਿਸ ਦੇ ਉਪਰੰਤ ਉੱਚ ਅਧਿਕਾਰੀਆਂ ਨੇ ਉਹਨਾਂ ਦੇ ਸੰਪਰਕ ਵਿੱਚ ਆਏ ਵਿਅਕਤੀਆ ਤੇ ਕਾਰਵਾਈ ਕਰਨ ਲਈ ਕਿਹਾ।

ਸਿਹਤ ਵਿਭਾਗ ਨੇ ਤੁਰੰਤ ਲੜਕੀ ਦੇ ਸਪੰਰਕ ਵਿੱਚ ਆਏ ਵਿਅਕਤੀਆ ਦੇ ਸੈਪਲ ਲਏ ਤੇ ਉਹਨਾਂ ਨੂੰ ਇਕਾਤਵਾਸ਼ ਕਰ ਦਿੱਤਾ।ਓਹਦੇ ਹੀ ਅੱਜ ਉਹਨਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਪ੍ਰਸ਼ਾਸਨ ਅਤੇ ਇਲਾਕਾ ਨਿਵਾਸੀਆਂ ਲਈ ਰਾਹਤ ਦੀ ਖ਼ਬਰ ਹੈ।ਇਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਕੁਲਦੀਪ ਕੌਰ ਵੀ ਬਿਲਕੁਲ ਠੀਕ ਠਾਕ ਹੈ।ਅਤੇ ਉਸ ਨੂੰ ਲੁਧਿਆਣੇ ਦੇ ਹਸਪਤਾਲ ਵਿੱਚ ਇਕਾਤਵਾਸ਼ ਕੀਤਾ ਹੋਇਆ ਹੈ।ਇਸ ਮੌਕੇ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ।

ਸੰਦੀਪ ਨੇ ਦੱਸਿਆ ਕਿ ਚਾਹੇ ਪਰਿਵਾਰਿਕ  ਮੈਂਬਰਾ ਦੇ ਟੈਸਟ ਨੈਗੇਟਿਵ ਆਏ ਹਨ ।ਇਹਨਾਂ ਨੂੰ ਆਪਣੇ ਇਕਾਤਵਾਸ਼ ਦਾ ਸਮਾਂ ਪੁਰਾ ਕਰਨਾ ਪਵੇਗਾ।ਉਹਨਾਂ ਇਹ ਵੀ ਕਿਹਾ ਗਿਆ ਕਿ ਕੋਰੋਨਾ ਤੋਂ ਬਚਣ ਲਈ ਇਹਤਿਹਾਤ ਵਰਤਣੀ ਪਵੇਗੀ ਅਤੇ ਸਰਕਾਰ ਵੱਲੋ ਜਾਰੀ ਕੀਤੀਆਂ ਗਈਆਂ  ਹਦਾਇਤਾ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਇਲਾਕੇ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕੇ।

ਜਿਨ੍ਹਾਂ ਵਿਅਕਤੀਆ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਜਿਨ੍ਹਾਂ ਚ ਨਾਮ ਤੇ ਉਮਰ  ਬਾਘਾ ਸਿੰਘ (52),ਸਿਮਰਨਜੀਤ ਕੌਰ (48),ਰੇਖਾ ਰਾਣੀ (26),ਸੋਨੀਆ (23),ਜਗਜੀਤ ਸਿੰਘ( 20),ਗੋਬਿੰਦ (18),ਗੁਰਪ੍ਰੀਤ (15),ਬਲਜੀਤ ਸਿੰਘ (18),ਅਨੁ (16),ਜਿਗਰਜੀਤ (8), ਪਵਨ ਕੌਰ (83) ਸ਼ਾਮਿਲ ਸਨ।

ਐਸ ਐਮ ਓ ਡਾ ਵਰਿੰਦਰ ਜਗਤ ਵਲੋਂ ਇਲਾਕਾ ਨਿਵਾਸੀਆਂ ਨੂੰ  ਬੇਨਤੀ ਕੀਤੀ ਕਿ ਅਗੇ ਤੋ ਵੀ ਕੋਰੋਨਾ ਬਚਾਓ ਸੰਬੰਧੀ ਹਦਾਇਤਾ ਦੀ ਪਾਲਣਾ ਕੀਤੀ ਜਾਵੇ। ਜੋ ਕਿ ਆਪਣਾ ਇਲਾਕਾ ਕੋਰੋਨਾ ਮੁਕਤ ਹੀ ਰਹੇ।ਕਿਸੇ ਵੀ ਵਿਅਕਤੀ ਨੂੰ ਕੋਰੋਨਾ ਸੰਬੰਧੀ ਕੋਈ ਵੀ ਜਾਣਕਾਰੀ ਜਾ ਸਹੂਲਤ ਦੀ ਲੋਡ਼ ਹੋਵੇ ਉਹ  24 ਘੰਟੇ ਮੁੱਢਲਾ ਸਿਹਤ ਕੇਂਦਰ  ਮਹਿਤਪੁਰ ਵਿਖੇ ਸੰਪਰਕ ਕਰ ਸਕਦਾ।

Previous articleਨੂੰਹਾਂ
Next articleਪੰਜਾਬੀ ਭਾਸ਼ਾ ਵਿੱਚ ਬੋਧੀ ਸਾਹਿਤ