ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ

ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ

 

 ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ)- ਮਹਿਤਪੁਰ  ਪੰਜਾਬ ‘ਚ ਕੋਰੋਨਾ ਵਾਇਰਸ ਨੇ ਭਿਆਨਕ ਰੂਪ ਧਾਰਨਾ ਸ਼ੁਰੂ ਕਰ ਦਿੱਤਾ ਹੈ। ਇਕ ਪਾਸੇ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰੀਹ ਹੈ। ਕੋਰੋਨਾ ਵਾਇਰਸ ਨੇ ਜਿੱਥੇ ਪੁਲਸ ਦੇ ਵੱਡੇ ਅਫ਼ਸਰਾਂ ਨੂੰ ਆਪਣੀ ਚਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਵੱਡੇ ਸਿਆਸੀ ਲੀਡਰਾਂ ਸਮਤੇ ਵਿਧਾਇਕ ਵੀ ਇਸ ਦੀ ਚਪੇਟ ‘ਚ ਆਉਣੇ ਸ਼ੁਰੂ ਹੋ ਗਏ ਹਨ।  ਤਾਜ਼ਾ ਮਾਮਲੇ ‘ਚ ਜਲੰਧਰ ਜ਼ਿਲ੍ਹੇ ਦੇ ਮਹਿਤਪੁਰ ਵਿਕੇ ਸੀਨੀਅਰ ਅਕਾਲੀ ਦਲ ਆਗੂ ਰਵੀਪਾਲ ਸਿੰਘ ਮੋਮੀ ਆਦਰਾਮਾਨ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾਂ ਤੋਂ ਜੌਹਲ ਹਸਪਤਾਲ ‘ਚ ਦਾਖ਼ਲ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ  ਸੁਣ ਕੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ।ਦੱਸਣਯੋਗ ਹੈ ਕਿ ਮਹਾਨਗਰ ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਹੀ ਵੱਡੀ ਗਿਣਤੀ ‘ਚ ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਬੁੱਧਵਾਰ ਨੂੰ ਜਿੱਥੇ ਕੋਰੋਨਾ ਦੇ 60 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਉਥੇ ਹੀ ਕੋਰੋਨਾ ਕਾਰਨ ਇਕ ਵਿਅਕਤੀ ਦੀ ਵੀ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਜਾਣੋ ਕੀ ਹੈ ਪੰਜਾਬ ‘ਚ ਕੋਰੋਨਾ ਦੀ ਸਥਿਤੀ – ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 4149, ਲੁਧਿਆਣਾ 10,436, ਜਲੰਧਰ 6830, ਮੋਹਾਲੀ ‘ਚ 3933, ਪਟਿਆਲਾ ‘ਚ 6438, ਹੁਸ਼ਿਆਰਪੁਰ ‘ਚ 1590, ਤਰਨਾਰਨ 811, ਪਠਾਨਕੋਟ ‘ਚ 1319, ਮਾਨਸਾ ‘ਚ 626, ਕਪੂਰਥਲਾ 1307, ਫਰੀਦਕੋਟ 1241, ਸੰਗਰੂਰ ‘ਚ 2222, ਨਵਾਂਸ਼ਹਿਰ ‘ਚ 746, ਰੂਪਨਗਰ 920, ਫਿਰੋਜ਼ਪੁਰ ‘ਚ 2042, ਬਠਿੰਡਾ 2728, ਗੁਰਦਾਸਪੁਰ 2440, ਫਤਿਹਗੜ੍ਹ ਸਾਹਿਬ ‘ਚ 1117, ਬਰਨਾਲਾ 1172, ਫਾਜ਼ਿਲਕਾ 913, ਮੋਗਾ 1498, ਮੁਕਤਸਰ ਸਾਹਿਬ 993 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 1553 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ ‘ਚ 15 ਹਜ਼ਾਰ ਤੋਂ ਵੱਧ ਸਰਗਰਮ ਕੇਸ ਹਨ ਜਦਕਿ 38399 ਮਰੀਜ਼ ਕੋਰੋਨਾ ‘ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।

Previous articleUK PM confronted with Brexit, Covid-19 at No 10 meeting
Next articleਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਦੀ ਮੀਟਿੰਗ ਹਨੋਵਰ ਵਿੱਚ ਪ੍ਰਧਾਨ ਸ਼੍ਰੀ ਪਰਮੋਦ ਕੁਮਾਰ ਮਿੰਟੂ ਤੇ ਸ: ਰਾਜਵਿੰਦਰ ਸਿੰਘ ਕਨਵੀਨਰ ਯੂਰਪ ਦੀ ਦੇਖ ਰੇਖ ਵਿੱਚ ਹੋਈ