ਮਨੁੱਖੀ ਜੀਵਨ ਤੇ ਧਨ

ਸੁੱਖੀ ਕੌਰ ਸਮਾਲਸਰ

(ਸਮਾਜ ਵੀਕਲੀ)

ਜਿਸ ਦੇ ਪੈਦਾ ਕਰਨ ਨਾਲ ਮਨੁੱਖ ਹੰਕਾਰ ਵਿੱਚ ਅੰਨ੍ਹਾ ਹੋ ਜਾਂਦਾ ਹੈ, ਅਜਿਹੀ ਸੰਪਦਾ ਤੋਂ ਦੂਰ ਰਹਿਣਾ ਚਾਹੀਦਾ ਹੈ । ਧਨ ਉਨਾਂ ਹੀ ਪੈਦਾ ਕਰਨਾ ਚਾਹੀਦਾ ਹੈ ਜਿੰਨਾ ਕਿ ਹੱਕ ਨਾਲ ਪੈਦਾ ਕੀਤਾ ਜਾਵੇ ਜਾਂ ਹੱਕ ਦੀ ਕਮਾਈ ਨਾਲ ਮਿਲੇ ,ਜਿਸ ਦਾ ਵਰਤਾਉ ਹੰਕਾਰ ਨਾਲ ਨਾ ਹੋ ਸਕੇ ,ਜਿਸਦਾ ਦਾਨ ਖੁਸ਼ੀ ਨਾਲ ਕੀਤਾ ਜਾ ਸਕਦੇ ਅਤੇ ਜਿਸ  ਦੇ ਛੱਡ ਜਾਣ ਵਿੱਚ ਦੁੱਖ ਨਾ ਹੋਵੇ।

ਵਿਰੱਕਤ ਸਾਧੂਆਂ ਵਾਂਗੂੰ ਧਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ । ਪਰ ਪਦਾਰਥ ਇਕੱਠ ਕਰ ਕੇ ਦੂਜੇ ਲੋਕਾਂ ਲਈ ਬਦਫੈਲੀਆਂ ਕਰਨ ਵਾਸਤੇ ਵੀ ਨਹੀਂ ਛੱਡ ਦੇਣਾ ਚਾਹੀਦਾ ਹੈ।ਦੇਖੋ, ਸਿਸਰੋ ਨੇ ਰੈਬੀਰੀਯਸ ਹੈ ।” ਇੱਕ ਦਮ ਹੀ ਧਨਵਾਨ ਹੋਣ ਦਾ ਯਤਨ ਨਹੀਂ ਕਰਨਾ ਚਾਹੀਦਾ।

ਸਾਲਮੋਨ ਦਾ ਕਹਿਣਾ ਹੈ ਕਿ ” ਜੋ ਮਨੁੱਖ ਛੇਤੀ ਧਨਵਾਨ ਹੋ ਜਾਂਦਾ ਹੈ, ਉਹ ਪਾਪਾਂ ਤੋਂ ਨਹੀਂ ਬਚਦਾ , ਭਾਵ ਉਹ ਕੁਕਰਮਾਂ ਵਿੱਚ ਪ੍ਰਵਿਰਤ ਹੋ ਜਾਂਦਾ ਹੈ ।” ਪੁਰਾਣੇ ਕਵੀਆਂ ਨੇ ਕਿਹਾ ਹੈ ਕਿ ਜੁਪੀਟਰ ( ਗੁਰੂ ਬ੍ਰਹਿਸਪਤੀ) ਜਦ ਪਲੂਟਸ (ਕੁਬੇਰ) ਨੂੰ ਭੇਜਦਾ ਹੈ , ਤਦ ਉਹ ਲੰਗੜਾਉਂਦਾ ਹੋਇਆ ਹੌਲੀ ਹੌਲੀ ਆਉਂਦਾ ਹੈ, ਪਰ ਜਦ ਪਲੂਟੋ (ਯਮਰਾਜ)  ਉਸ ਨੂੰ ਭੇਜਦਾ ਹੈ, ਤਦ ਉਹ ਦੌੜਦਾ ਹੋਇਆ ਛੇਤੀ ਆਉਂਦਾ ਹੈ, ਅਰਥਾਤ ਚੰਗੇ ਕੰਮ ਤੋਂ ਅਤੇ ਮਿਹਨਤ ਨਾਲ ਜੋ ਧਨ ਮਿਲਦਾ ਹੈ  ਉਹ ਹੌਲੀ ਹੌਲੀ ਇਕੱਠਾ ਹੁੰਦਾ ਹੈ, ਪਰ ਕਿਸੇ ਸਬੰਧੀ ਦੇ ਮਰ ਜਾਣ ਕਰਕੇ ਜਾਂ ਕਿਸੇ ਦੀ ਵਸੀਅਤ ਨਾਲ ਜੋ ਧਨ ਮਿਲ ਜਾਂਦਾ ਹੈ ਉਹ ਅਚਾਨਕ ਇੱਕ ਵਾਰੀ ਹੀ ਆ ਜਾਂਦਾ ਹੈ ।

ਪਲੂਟੋ ਨੂੰ ਮਿਸ਼ਾਚ ਮੰਨ ਕੇ ਇਹ ਦ੍ਰਿਸ਼ਟਾਂਤ ਉਸ ਦੇ ਉੱਤੇ ਵੀ ਘਟਾਇਆ ਜਾ ਸਕਦਾ ਹੈ , ਕਿਉਂਕਿ  ਛਲਕਪਟ ਅਤੇ ਜ਼ੁਲਮ ਨਾਲ ਜੋ ਪੈਸਾ ਮਿਲਦਾ ਹੈ ਉਸ ਦੇ ਮਿਲਦਿਆਂ ਦੇਰ ਨਹੀਂ ਲੱਗਦੀ ਉਸੇ ਤਰ੍ਹਾਂ ਜਦ ਜਾਂਦਾ ਹੈ ਤਦ ਕਦੀ ਕਦੀ ਪਹਿਲੀ ਕਮਾਈ ਨੂੰ ਵੀ ਨਾਲ ਹੀ ਲੈ ਜਾਂਦਾ ਹੈ।

ਸਾਡਾ ਧਨ ਸੰਬੰਧੀ ਦ੍ਰਿਸ਼ਟੀਕੋਣ ਸੰਤੁਲਿਤ ਹੋਣਾ ਚਾਹੀਦਾ ਹੈ ?, ਇਕ ਤਾਂ ਹੱਕ ਦੀ ਕਮਾਈ ਤੋਂ ਪ੍ਰਾਪਤ ਹੋਵੇ, ਦੂਸਰਾ ਕਦੇ ਹੰਕਾਰ ਦਾ ਕਾਰਨ ਨਾ ਬਣੇ , ਤੀਸਰਾ ਨਾ ਇਸ ਵੱਲੋਂ ਮੂੰਹ ਮੋੜਿਆ ਜਾਵੇ ਅਤੇ ਨਾ ਹੀ ਬੇਲੋੜਾ ਸ਼ੋਰ ਹੋਵੇ। ਇਸ ਨੂੰ ਦਾਨ ਕਰਦਿਆਂ ਖੁਸ਼ੀ ਹੋਵੇ ਤੇ ਉਂਝ ਛੱਡ ਜਾਣ ਵਿੱਚ ਵੀ ਦੁੱਖ ਨਾ ਹੋਵੇ।

ਧਨ ਮਿਹਨਤ ਨਾਲੋਂ ਗਲਤ ਢੰਗਾਂ ਨਾਲ ਜਲਦੀ ਪ੍ਰਾਪਤ ਹੁੰਦਾ ਹੈ । ਪਰ ਜਲਦੀ ਪ੍ਰਾਪਤ ਹੁੰਦਾ ਹੈ । ਪਰ ਜਲਦੀ ਮਿਲਿਆ ਧਨ ਮਨੁੱਖ ਵਿੱਚ ਗਿਰਾਵਟ ਪੈਦਾ ਕਰਦਾ ਹੈ । ਇਹ ਜਿਵੇਂ ਆਉਂਦਾ ਹੈ ,ਤਿਵੇਂ ਹੀ ਜਾਂਦਾ ਹੈ ਤੇ ਨਾਲ ਪਹਿਲੀ ਕਮਾਈ ਵੀ ਲੈ ਜਾਂਦਾ ਹੈ ਇਸ ਲਈ ਸਾਨੂੰ ਲੋੜ ਹੈ ਕਿ ਅਜਿਹੇ ਧਨ ਤੋਂ ਬਚਿਆ ਜਾਵੇ।

ਸੁੱਖੀ ਕੌਰ ਸਮਾਲਸਰ

Previous articleNo change in Pranab’s condition, remains on ventilator
Next articleਪਾਣੀ ਦਾ ਮਸਲਾ