ਮਨੁੱਖਤਾ ਦੀ ਭਲਾਈ ਲਈ ਰਲ ਕੇ ਕੰਮ ਕੀਤਾ ਜਾਵੇ: ਕੋਵਿੰਦ

ਨਵੀਂ ਦਿੱਲੀ  (ਸਮਾਜਵੀਕਲੀ)   – ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਲੋਕਾਂ ਨੂੰ ਯਸੂ ਮਸੀਹ ਦੀਆਂ ਸਿੱਖਿਆਵਾਂ ’ਤੇ ਚੱਲਣ ਤੇ ਮਨੁੱਖਤਾ ਦੀ ਭਲਾਈ ਲਈ ਰਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਈਸਟਰ ਦੇ ਤਿਉਹਾਰ ਦੀ ਪੂਰਵ ਸੰਧਿਆ ’ਤੇ ਵਧਾਈ ਦਿੰਦਿਆਂ ਆਪਣੇ ਸੁਨੇਹੇ ’ਚ ਕਿਹਾ, ‘ਇਹ ਤਿਉਹਾਰ ਸਾਡੇ ਅੰਦਰ ਏਕਤਾ ਪੈਦਾ ਕਰਨ ਤੋਂ ਇਲਾਵਾ ਦੇਸ਼ ਅਤੇ ਸਾਂਝੇ ਸਮਾਜ ਦੀ ਭਲਾਈ ਤੇ ਖੁਸ਼ਹਾਲੀ ਲਈ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ।’ ਸ੍ਰੀ ਕੋਵਿੰਦ ਨੇ ਕਿਹਾ, ‘ਕੋਵਿਡ-19 ਦੇ ਟਾਕਰੇ ਲਈ ਸਮਾਜਿਕ ਦੂਰੀ ਤੇ ਹੋਰ ਸਰਕਾਰੀ ਨਿਰਦੇਸ਼ਾਂ ਦਾ ਧਿਆਨ ਰੱਖਦਿਆਂ ਇਹ ਤਿਉਹਾਰ ਘਰਾਂ ’ਚ ਰਹਿ ਕੇ ਆਪਣੇ ਪਰਿਵਾਰਾਂ ਨਾਲ ਮਨਾਇਆ ਜਾਵੇ।’

Previous articleDelhi cases of Covid-19 cross 1000, double in six days
Next article62.5% people don’t have money for essentials for more than 3 weeks