ਮਨਰੂਪ ਕੌਰ ਨੇ ਕੀਤਾ ਐੱਮ ਜੀ ਐੱਨ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ

ਕੈਪਸ਼ਨ : ਐਮ ਜੀ ਐਨ ਸਕੂਲ ਕਪੂਰਥਲਾ ਦੇ ਨਾਨ ਮੈਡੀਕਲ ਵਿੱਚ ਪਹਿਲੇ ਸਥਾਨ ਤੇ ਰਹੀ ਮਨਰੂਪ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ, ਡਾਕਟਰ ਅਰਵਿੰਦਰ ਸਿੰਘ ਭਰੋਤ ਪਿਤਾ, ਮਾਤਾ ਅਮਨਦੀਪ ਕੌਰ ਭਰੋਤ ਤੇ ਹਿਰਦੇਜੀਤ ਸਿੰਘ

ਆਈ ਏ ਐਸ ਅਫਸਰ ਬਨਣਾ ਚਾਹੁੰਦੀ ਹੈ- ਮਨਰੂਪ ਕੌਰ

ਕਪੂਰਥਲਾ ,15 ਜੁਲਾਈ (ਕੌੜਾ) (ਸਮਾਜਵੀਕਲੀ) :  ਸੀ ਬੀ ਐੱਸ ਈ ਦੇ ਬਾਰਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਐੱਮ ਜੀ ਐੱਨ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਜਿਸ ਵਿੱਚ ਬਾਰਵੀਂ ਦੀ ਨਾਨ ਮੈਡੀਕਲ ਦੀ ਪ੍ਰੀਖਿਆ ਵਿਚ 96.6 ਫੀਸਦੀ ਅੰਕ ਪ੍ਰਾਪਤ ਕਰਕੇ ਐਮ ਜੀ ਐਨ ਸਕੂਲ ਵਿੱਚ ਪਹਿਲਾਂ ਸਥਾਨ ਹਾਸਲ ਪ੍ਰਾਪਤ ਕੀਤਾ ਹੈ। ਨਾਨ ਮੈਡੀਕਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਮਨਰੂਪ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮੇਰੇ ਪਿਤਾ ਜੀ ਡਾਕਟਰ ਅਰਵਿੰਦਰ ਸਿੰਘ ਭਰੋਤ ਸਾਇੰਸ ਮਾਸਟਰ ਹਨ ਅਤੇ

ਧੰਮ ਬਾਦਸ਼ਾਸਪੁਰ ਦੇ ਸਕੂਲ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਮਾਤਾ ਸ਼੍ਰੀਮਤੀ ਅਮਨਦੀਪ ਕੌਰ ਭਰੋਤ ਮੈਥ ਮਿਸਟ੍ਸ ਦੇ ਤੌਰ ਤੇ ਘੰਟਾ ਘਰ ਸਕੂਲ ਵਿੱਚ ਅਧਿਆਪਕ ਦੀ ਸੇਵਾ ਨਿਭਾ ਰਹੇ ਹਨ। ਇਸ ਸਫਲਤਾ ਦਾ ਸਿਹਰਾ ਮਨਰੂਪ ਕੌਰ ਨੇ ਆਪਣੇ ਮਾਪਿਆਂ ਤੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਦੇ ਯੋਗ ਮਾਰਗਦਰਸ਼ਨ ਨੂੰ ਦਿੱਤਾ ਹੈ। ਇਸ ਦੌਰਾਨ ਜਿੱਥੇ ਮਨਰੂਪ ਕੌਰ ਨੂੰ ਉਸਦੇ ਪਰਿਵਾਰਕ, ਰਿਸ਼ਤੇਦਾਰਾਂ, ਤੇ ਸਨੇਹੀਆਂ ਵੱਲੋਂ ਵਧਾਈ ਸੰਦੇਸ਼ ਪ੍ਰਾਪਤ ਹੋ ਰਹੇ ਹਨ। ਉਥੇ ਹੀ ਮਨਰੂਪ ਦੇ ਪਰਿਵਾਰ ਵਿੱਚ ਖੁਸੀ ਦੀ ਲਹਿਰ ਹੈ।

ਮਨਰੂਪ ਕੌਰ ਨੇ ਆਪਣੇ ਜਿੰਦਗੀ ਦੇ ਟੀਚੇ ਦੇ ਸੰਬੰਧ ਵਿੱਚ ਦੱਸਿਆ ਕਿ ਉਹ ਆਈ ਏ ਐਸ ਅਫਸਰ ਬਣਕੇ ਜਿੱਥੇ ਸਮਾਜ ਦੀ ਸੇਵਾ ਕਰੇਗੀ ਉਥੇ ਹੀ ਆਪਣੇ ਮਾਤਾ ਪਿਤਾ ਤੇ ਜਿਲ੍ਹਾ ਕਪੂਰਥਲਾ ਦਾ ਨਾਮ ਉੱਚਾ ਕਰੇਗੀ।

Previous articleTamannaah Bhatia excited about ‘Love Mocktail’ remake
Next articleZoya remembers her affair with Spain through ‘Zindagi Na Milegi Dobara’