ਮਜ਼ਦੂਰ ਏਕਤਾ

ਬਿੰਦਰ
(ਸਮਾਜ ਵੀਕਲੀ)

 

ਹਿੰਦੂ  ਕੰਬਲ  ਲੈ   ਕੇ  ਆਇਆ
ਮੁਸਲਿਮ ਨੇ ਲੰਗਰ ਵਰਤਾਇਆ
ਕਰਨੀ  ਦਿੱਲੀ    ਉੱਤੇ   ਚੜ੍ਹਾਈ
ਸਿੱਖ ਟਰਾਲੀ  ਜੋੜ ਲਿਆਇਆ
ਸਾਰੇ  ਭਾਈਚਾਰੇ   ਹੋਏ  ਇੱਕਠੇ
ਦਿੱਲੀ  ਦਾ   ਬੁਹਾ  ਖੜਕਾਇਆ
ਗਾਇਕ ਕਵੀ  ਅਤੇ  ਪੱਤਰਕਾਰਾਂ
ਬਣਦਾ ਪੂਰਾ ਫਰਜ ਨਿਭਾਇਆ
ਕਾਮਰੇਡ ਖਡ਼੍ਹੇ  ਨਾਲ  ਕਿਰਤੀ ਦੇ
ਸਾਰੀ ਦੁਨੀਆਂ ਤਾਈਂ ਜਗਾਇਆ
ਏਕੇ ਦੇ   ਵਿੱਚ   ਹੁੰਦੀ    ਬਰਕਤ
ਦੁਨੀਆਂ ਨੂੰ ਹੈ  ਅੱਜ  ਵਿਖਾਇਆ
ਬਿੰਦਰਾ  ਜਿੱਤ  ਹੈ  ਸਾਡੀ   ਪੱਕੀ
ਸਭ ਨੇ ਗੀਤ ਏਕੇ ਦਾ ਗਾਇਆ
ਬਿੰਦਰ (ਜਾਨ ਏ ਸਾਹਿਤ)
00393278159218
ਇਟਲੀ …….

 

 

 

Previous articleਓ ਰੱਬ ਵਰਗੀ ਸਖਸ਼ੀਅਤ
Next articleਸਾਥੀ