‘ਭੇਜ ਕੋਈ ਮਸੀਹਾ ਕਾਂਸ਼ੀ ਵਾਲਿਆ’ ਲੈ ਕੇ ਹਾਜ਼ਰ ਹੋਇਆ ਵਿੱਕੀ ਮੋਰਾਂਵਾਲੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਰਵਿਦਾਸੀਆ ਟੀ ਵੀ ਅਤੇ ਸੀ ਕੇ ਜੱਸੀ ਯੂ ਕੇ ਦੀ ਪੇਸ਼ਕਸ਼ ਗਾਇਕ ਵਿੱਕੀ ਮੋਰਾਂਵਾਲੀਆ ਇਕ ਵਾਰ ਫਿਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਆਪਣਾ ਨਵਾਂ ਟਰੈਕ ‘ਭੇਜ ਕੋਈ ਮਸੀਹਾ ਕਾਂਸ਼ੀ ਵਾਲਿਆ’ ਲੈ ਕੇ ਹਾਜ਼ਰ ਹੋਇਆ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਵਿੱਕੀ ਮੋਰਾਂਵਾਲੀਆ ਨੇ ਦੱਸਿਆ ਕਿ ਯੂ ਟਿਊਬ ਚੈਨਲ ਤੇ ਇਸ ਟਰੈਕ ਨੂੰ ਧੂਮਧਾਮ ਨਾਲ ਲਾਂਚ ਕਰ ਦਿੱਤਾ ਗਿਆ ਹੈ।

ਜਿਸ ਦਾ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਟਰੈਕ ਨੂੰ ਖ਼ੁਦ ਵਿੱਕੀ ਮੋਰਾਂਵਾਲੀਆ ਨੇ ਗਾਇਆ ਅਤੇ ਲਿਖਿਆ ਹੈ। ਟਰੈਪ ਆਡੀਓ ਨੇ ਇਸ ਨੂੰ ਸੰਗੀਤਬੱਧ ਕੀਤਾ ਹੈ। ਵੀ ਐਮ ਪ੍ਰੋਡਕਸ਼ਨ ਵਲੋਂ ਇਸ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਉਕਤ ਗਾਇਕ ਵਲੋਂ ਦੇਵ ਡੀ, ਜੱਸੀ ਸੀ ਕੇ, ਰਵਿਦਾਸੀਆ ਟੀ ਵੀ , ਰਮਨ ਰਜਕ ਐਵੀ ਲੱਖੀਵਾਲ, ਵਰਿੰਦਰ ਕੈਂਥ ਅਤੇ ਰਕੇਸ਼ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।

Previous article‘ਗੁਰਪੁਰਬ ਦੀਆਂ ਖੁਸ਼ੀਆਂ’ ਟਰੈਕ ਲੈ ਕੇ ਆਏ ਦਿਲਰਾਜ ਤੇ ਨੀਲਮ
Next articleਡਾਕਘਰ ਬੱਚਤ ਸਕੀਮਾਂ ਲਾਭਪਾਤਰੀਆਂ ਲਈ ਵਰਦਾਨ- ਵੀ ਕੇ ਗੁਪਤਾ