ਭੂਟਾਨ ਵਲੋਂ ਅਸਾਮ ਲਈ ਸਿੰਜਾਈ ਵਾਲਾ ਪਾਣੀ ਰੋਕਣ ਦੇ ਦਾਅਵਿਆਂ ਦਾ ਖੰਡਨ

ਥਿੰਫੂ (ਸਮਾਜਵੀਕਲੀ) :  ਭੂਟਾਨ ਨੇ ਅੱਜ ਅਸਾਮ ਦੇ ਕਿਸਾਨਾਂ ਲਈ ਸਿੰਜਾਈ ਵਾਲੇ ਪਾਣੀ ਦੀ ਸਪਲਾਈ ਰੋਕਣ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਇਨ੍ਹਾਂ ਨੂੰ ‘ਨਿਰਆਧਾਰ’ ਅਤੇ ਭਾਰਤ ਨਾਲ ਮੱਤਭੇਦ ਪੈਦਾ ਕਰਨ ਲਈ ਸੌੜੇ ਹਿੱਤਾਂ ਵਾਸਤੇ ‘ਜਾਣ-ਬੁੱਝ ਕੇ ਕੀਤੀ ਕੋਸ਼ਿਸ਼’ ਕਰਾਰ ਦਿੱਤਾ ਹੈ। ਭੂਟਾਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ, ‘‘ਇਹ ਸੌੜੇ ਹਿੱਤਾਂ ਲਈ ਗਲਤ ਜਾਣਕਾਰੀ ਫੈਲਾਅ ਕੇ ਜਾਣਬੁੱਝ ਕੇ ਕੀਤੀ ਕੋਸ਼ਿਸ਼ ਹੈ ਤਾਂ ਜੋ ਭੂਟਾਨ ਤੇ ਅਸਾਮ ਦੇ ਮਿੱਤਰ ਲੋਕਾਂ ਵਿਚਾਲੇ ਮੱਤਭੇਦ ਪੈਦਾ ਹੋ ਸਕਣ।’’

Previous articleUK teen jailed for throwing boy off museum
Next articleTurnout for Russian constitutional amendments online vote tops 49.5%