ਭੁੱਖ ਹੜਤਾਲ ਛੇਵੇ ਦਿਨ ਵਿੱਚ ਸ਼ਾਮਿਲ , ਅਜੇ ਤੱਕ ਸਰਕਾਰ ਦੀ ਕੰਨ ਤੇ ਜੂੰ, ਨਹੀ ਸਰਕੀ

ਹੁਸਿਆਰਪੁਰ /।ਸ਼ਾਮਚੁਰਾਸੀ 30 ਜੁਲਾਈ (ਚੁੰਬਰ ) (ਸਮਾਜਵੀਕਲੀ) – ਅੱਜ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਅੱਗੇ ਭੁੱਖ ਹੜਤਾਲ ਛੇਵੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ । ਭੁੱਖ ਹੜਤਾਲ ਵਿੱਚ ਕਰਨਦੀਪ ਸਿੰਘ , ਅਮਿਤ ਕੁਮਾਰ , ਬਲਵੀਰ ਕੋਰ , ਬਿਮਾਲਾ ਦੇਵੀ ਤੇ ਕਮਲੇਸ਼ ਦੇਵੀ ਆਦਿ ਹਾਜਰ ਹੋਏ ।

ਇਸ ਮੋਕੇ ਕੋਵਿਡ 19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁਧ ਰੋਸ ਪ੍ਰਗਟ ਕੀਤਾ ਗਿਆ । ਇਸ ਮੋਕੇ ਏ ਐਨ ਐਮ ਬਲਵੀਰ ਕੋਰ ਨੇ ਦੱਸਿਆ ਕਿ ਸੰਘਰਸ ਕਮੇਟੀ ਵੱਲੋ ਅੱਜ ਛੇਵੇ ਦਿਨ ਵਿੱਚ ਭੁੱਖ ਹੜਤਾਲ ਸ਼ਾਮਿਲ ਹੋ ਗਈ ਹੈ ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਵੀ ਨਹੀ ਸਰਕੀ ਬੜੀ ਮਾੜੀ ਗੱਲ ਵੋਟਾ ਵੇਲੇ ਘਰ ਘਰ ਰੋਜਗਾਰ ਦੇ ਵਾਅਦੇ ਕਰਨ ਵਾਲੀ ਸਰਕਾਰ ਹੁਣ ਆਪਣੇ ਵਾਆਦਿਆ ਤੋ ਮੁੱਕਰ ਰਹੀ ਹੈ ਤੇ ਮੁਲਾਜਦਮ ਵਿਰੋਧੀ ਨੀਤੀ ਆਪਣਾ ਰਹੀ ਹੈ ।

ਉਹਨਾਂ ਦੱਸਿਆ ਕਿ ਡਾਇਰੈਕਟਰ ਸਿਹਤ , ਮੁੱਖ ਮੰਤਰੀ ਪੰਜਾਬ , ਸਿਹਤ ਮੰਤਰੀ ,ਨੂੰ ਪਹਿਲਾ ਵੀ ਐਸ . ਐਮ. ਉਜ, ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵੱਲੋ ਇਸ ਤੇ ਕਈ ਵੀ ਧਿਆਨ ਨਹੀ ਦਿੱਤਾ ਗਿਆ । ਜਿਸ ਕਰਕੇ ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਰੋਸ ਦੇ ਤੋਰ ਤੇ ਫੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆ ਦਾ ਸਿਹਤ ਕਾਮੇ ਡੱਟ ਕੇ ਵਿਰੋਧ ਕਰਨਗੇ , ਤੇ ਸਿਹਤ ਕਾਮੇ ਨਪੀੜਨ ਵਾਲੀਆਂ ਨੀਤੀਆ ਨੰ ਲਾਗੂ ਨਹੀ ਕਰਨ ਦੇਣਗੇ ।

ਸੰਘਰਸ਼ ਕਮੇਟੀ ਵੱਲੋ ਐਨ. ਐਚ. ਐਮ. ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆ ਨੂੰ ਪੱਕਾ ਕਰਨ ਅਤੇ ਨਵ ਨਿਯੁਕਤ ਕਾਮਿਆ ਦਾ ਪ੍ਰਵੇਸ਼ਨ ਪੀਰਡ ਦੋ ਸਾਲ ਕਰਨ ਅਤੇ ਸਮੁਚੇ ਮਲਟੀਪਰਪਜ ਕੇਡਰ ਨੂੰ ਕੋਵਿਡ 19 ਦੋਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ । ਸੂਬਾ ਕਮੇਟੀ ਮੈਬਰ ਨੇ ਦੱਸਿਆ ਕਿ ਅੱਜ ਤੋ ਰੋਜ ਲਗਾਤਾਰ ਪੰਜ ਸਾਥੀ ਜਿਲਾਂ ਹੈਡਕੁਆਟਰ ਤੇ ਭੁੱਖ ਹੜਤਾਲ ਤੇ ਬੈਠਿਆ ਕਰਨਗੇ ਜੇਕਰ ਸਰਕਾਰ ਨੇ ਸਿਹਤ ਕਾਮਿਆ ਦੀਆਂ ਮੰਗਾ ਨਾ ਮੰਨੀਆਂ ਤਾਂ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ ।

ਇਸ ਮੋਕੇ ਉਹਨਾੰ ਭਰਤਾਰੀ ਜਥੇਬੰਦੀਆੰ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਕਿਉਕਿ ਇਸ ਸਮੇ ਪੰਜਾਬ ਦਾ ਕੋਈ ਮੁਲਾਜਮ ਇਕੱਲਾ ਸੰਘਰਸ਼ ਨਹੀ ਲੜ ਸਕਦਾ ਤੇ ਸਾਝੇ ਮੰਚ ਤੇ ਇਕੱਠਿਆ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ । ਇਸ ਮੋਕੇ ਲਖਵਿੰਦਰ ਸਿੰਘ , ਵਿਰਸ਼ਾ ਸਿੰਘ , ਗੁਰਨਾਮ ਸਿੰਘ, ਸਵਿਤਾ ਕੁਮਾਰੀ ਆਦਿ ਹਾਜਰ ਸਨ ।

Previous articleਕਰੋਨਾ ਪਾਜੇਟਿਵ ਹੋਣ ਨਾਲ 2 ਮੌਤਾ , ਪਾਜੇਟਿਵ ਮਰੀਜ 539
Next articleਕ੍ਰਿਤਕਾ ਮੜਾਸ ਵੱਲੋ 95.33 ਫੀਸਦੀ ਅੰਕ ਕਰਨ ਤੇ ਪਰਿਵਾਰ ਵਿੱਚ ਖੁਸ਼ੀਆ ਵਾਲਾ ਮਹੌਲ