ਭਾਰਤ ਹੁਣ ਕਮਜ਼ੋਰ ਮੁਲਕ ਨਹੀਂ ਰਿਹਾ: ਰਾਜਨਾਥ

ਨਵੀਂ ਦਿੱਲੀ (ਸਮਾਜਵੀਕਲੀ):  ਲੱਦਾਖ ਸਰਹੱਦ ’ਤੇ ਚੀਨ ਨਾਲ ਜਾਰੀ ਵਿਵਾਦ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਆਪਣੇ ਰਾਸ਼ਟਰੀ ਸਨਮਾਨ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ। ਊਨ੍ਹਾਂ ਰੱਖਿਆ ਸਮਰੱਥਾ ’ਚ ਵਾਧੇ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਹੁਣ ਕਮਜ਼ੋਰ ਮੁਲਕ ਨਹੀਂ ਰਿਹਾ।

ਜੰਮੂ ਕਸ਼ਮੀਰ ਲਈ ਵਰਚੂਅਲ ‘ਜਨ ਸੰਵਾਦ’ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਨੂੰ ਵੀ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸਰਹੱਦ ਦੇ ਹਾਲਾਤ ਬਾਰੇ ਸੰਸਦ ਜਾਂ ਕਿਸੇ ਨੂੰ ਵੀ ਹਨੇਰੇ ’ਚ ਨਹੀਂ ਰੱਖੇਗੀ ਅਤੇ ਢੁਕਵੇਂ ਸਮੇਂ ’ਤੇ ਵੇਰਵੇ ਸਾਂਝੇ ਕੀਤੇ ਜਾਣਗੇ। ਊਨ੍ਹਾਂ ਕਿਹਾ,‘‘ਸਾਡੀ ਤਾਕਤ ’ਚ ਵਾਧਾ ਹੋਇਆ ਹੈ ਅਤੇ ਇਹ ਤਾਕਤ ਕਿਸੇ ਨੂੰ ਡਰਾਊਣ ਲਈ ਨਹੀਂ ਹੈ। ਮੁਲਕ ਨੂੰ ਸੁਰੱਖਿਅਤ ਰੱਖਣ ਲਈ ਅਸੀਂ ਆਪਣੀ ਤਾਕਤ ਵਧਾ ਰਹੇ ਹਾਂ।’’

ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਚੀਨ ਨੇ ਗੱਲਬਾਤ ਰਾਹੀਂ ਭਾਰਤ ਨਾਲ ਵਿਵਾਦ ਦੇ ਨਿਬੇੜੇ ਦੀ ਇੱਛਾ ਜਤਾਈ ਹੈ ਅਤੇ ਭਾਰਤ ਸਰਕਾਰ ਦੇ ਵੀ ਇਹੋ ਵਿਚਾਰ ਹਨ। ਦੋਵੇਂ ਮੁਲਕਾਂ ਵਿਚਕਾਰ ਫ਼ੌਜੀ ਪੱਧਰ ਦੀ ਗੱਲਬਾਤ ਦਾ ਜ਼ਿਕਰ ਕਰਦਿਆਂ ਊਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਫ਼ੌਜੀ ਅਤੇ ਕੂਟਨੀਤਕ ਪੱਧਰ ਦੀ ਗੱਲਬਾਤ ਰਾਹੀਂ ਟਕਰਾਅ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

Previous articleਚੀਨ ਜਾਂ ਪਾਕਿਸਤਾਨ ਦੀ ਜ਼ਮੀਨ ’ਤੇ ਨਹੀਂ ਭਾਰਤ ਦੀ ਨਜ਼ਰ: ਗਡਕਰੀ
Next articleਜ਼ਿੰਦਗੀ ਤੋਂ ਹਾਰ ਗਿਆ ‘ਧੋਨੀ’ ਵਾਲਾ ਸੁਸ਼ਾਂਤ