ਭਾਰਤ ਵੱਲੋਂ ਫਰਾਂਸ ਤੇ ਅਮਰੀਕੀ ਉਡਾਣਾਂ ਨੂੰ ਇਜਾਜ਼ਤ

ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੁੱਝ ਦੇਸ਼ਾਂ ਲਈ ਭਾਰਤ ਦੇ ਦਰ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਅਰ ਫਰਾਂਸ ਦੀਆਂ 28 ਯਾਤਰੀ ਉਡਾਣਾਂ 18 ਜੁਲਾਈ ਤੋਂ ਪਹਿਲੀ ਅਗਸਤ ਤੱਕ ਦਿੱਲੀ, ਮੁੰਬਈ, ਬੰਗਲੌਰ ਤੇ ਪੈਰਿਸ ਲਈ ਹੋਣਗੀਆਂ। ਇਸ ਦੇ ਨਾਲ ਹੀ ਅਮਰੀਕਾ ਦੀਆਂ 18 ਉਡਾਣਾਂ 17 ਤੋਂ 31 ਜੁਲਾਈ ਤੱਕ ਭਾਰਤ ਵਿੱਚ ਆ-ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਜਰਮਨ ਨੇ ਵੀ ਉਡਾਣਾਂ ਲਈ ਬੇਨਤੀ ਕੀਤੀ ਹੈ ਤੇ ਭਾਰਤ ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ।

Previous articleਪੰਚਾਇਤ ਮੰਤਰੀ ਬਾਜਵਾ ਦੀ ਪਤਨੀ ਤੇ ਪੁੱਤ ਨੂੰ ਵੀ ਕਰੋਨਾ
Next articleਮੱਧ ਪ੍ਰਦੇਸ਼ ਵਿੱਚ ਜ਼ਮੀਨ ਤੋਂ ਕਬਜ਼ਾ ਛੁਡਾਉਣ ਗਈ ਪੁਲੀਸ ਨੇ ਢਾਹਿਆ ਕਹਿਰ