ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ – ਸੰਤ ਸੁਰਿੰਦਰ ਦਾਸ ਕਠਾਰ

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ): ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਵਲੋਂ ਸਰਕਾਰ ਦੇ ਧਿਆਨ ਵਿਚ ਦਲਿਤ ਸਮਾਜ ਦੇ ਹਿੱਤਾਂ ਨਾਲ ਸਬੰਧਿਤ ਬਹੁਤ ਹੀ ਮਹੱਤਵਪੂਰਨ ਮੁੱਦਿਆਂ ਬਾਰੇ ਬਣਦੀ ਕਾਰਵਾਈ ਲਈ ਧਿਆਨ ਦੁਆਉਂਦਿਆਂ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਦੀ ਜਨਸੰਖਿਆ 40 ਫੀਸਦੀ ਦੇ ਲਗਭਗ ਹੈ, ਜਿਨ•ਾਂ ਵਿਚ ਬਹੁਗਿਣਤੀ ਗਰੀਬ, ਕਮਜੋਰ ਅਤੇ ਜਾਤਪਾਤ ਦੇ ਹਿੱਤਾਂ ਦੇ ਟਕਰਾਅ ਕਰਕੇ, ਜਾਤ ਪਾਤ ਦੇ ਗਲਬੇ, ਆਨਰ ਕਿਲਿੰਗ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਿੱਤਾਂ ਦੇ ਟਕਰਾਅ ਕਰਕੇ ਵਿਤਕਰੇ ਅਤੇ ਤਸ਼ਦੱਦ ਦੀ ਸ਼ਿਕਾਰ ਹੈ ਅਤੇ ਇਸ ਬਹੁਗਿਣਤੀ ਨੂੰ ਦਬਾਅ ਅਤੇ ਤਸ਼ੱਦਦ ਝੱਲਣੀ ਪੈਂਦੀ ਹੈ।

ਜਦ ਪੀੜਤ ਆਪਣੇ ਹੱਕਾਂ ਅਤੇ ਇਨਸਾਫ ਲਈ ਸਰਕਾਰੀ ਅਦਾਰਿਆਂ ਵਿਚ ਪਹੁੰਚ ਕਰਦੇ ਹਨ ਤਾਂ ਕਈ ਵਾਰ ਵੇਖਣ ਵਿਚ ਆਉਂਦਾ ਹੈ ਕਿ ਆਪਣੇ ਪ੍ਰਭਾਵ ਸਬੰਧਾਂ ਅਤੇ ਰਾਜਨਿਤਿਕ ਪਹੁੰਚ ਸਦਕਾ ਕੁਝ ਦੋਸ਼ੀ ਕਾਰਵਾਈਆਂ ਤੋਂ ਬਚ ਜਾਣ ਵਿਚ ਸਫਲ ਹੋ ਜਾਂਦੇ ਹਨ। ਜਿਸ ਨਾਲ ਜਿਥੇ ਮਹੌਲ ਖਾਰਬ ਹੁੰਦਾ ਹੈ ਉਥੇ ਰਾਜਨੀਤੀ ਵੀ ਹੁੰਦੀ ਹੈ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਜਿਥੇ ਬਰਾਬਰੀ ਦਾ ਹੱਕ ਦਿੰਦਾ ਹੈ, ਉਥੇ ਇਸ ਦੀ ਪਾਲਣਾ ਲਈ ਸਮਾਜ ਦੇ ਹਰ ਵਰਗ ਦੀ ਬਣਦੀ ਨੁਮਾਇਸ਼ੰਦਗੀ ਵੀ ਲਾਜ਼ਮੀ ਕਰਦਾ ਹੈ, ਜੋ ਕਿ ਮੌਜੂਦਾ ਦੌਰ ਵਿਚ ਗੈਰਵਾਜਿਕ ਢੰਗ ਨਾਲ ਘੱਟ ਹੈ, ਜੇਕਰ ਹੈ ਵੀ ਤਾਂ ਖੂੰਜੇ ਲੱਗੀ ਪ੍ਰਤੀਤ ਹੁੰਦੀ ਹੈ।

ਅੱਜ ਪੰਜਾਬ ਦੇ ਲੱਗਭਗ ਹਰ ਮਹਿਕਮੇ ਵਿਚ ਇਹ ਨੁਮਾਇੰਦਗੀ ਨਾਦਾਰਦ ਹੈ ਅਤੇ ਕੁੰਜੀਵਤ ਪ੍ਰਸ਼ਾਸ਼ਨਿਕ ਅਸਾਮੀਆਂ ਤੇ ਦਲਿਤ ਸਮਾਜ ਨਹੀਂ ਦਿਸਦਾ, ਜੇਕਰ ਕਿਤੇ ਹੈ ਵੀ ਤਾਂ ਉਸ ਨੂੰ ਦਬਾਉਣ ਅਤੇ ਪ੍ਰਭਾਵਹੀਣ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਜਾਰੀ ਹਨ। ਮਾਣਯੋਗ ਕੈਬਨਿਟ ਮੰਤਰੀ ਚਰਨਜੀਤ ਸਿੰਘ ਨਾਲ ਹੋਏ ਵਿਤਕਰੇ ਦਾ ਮਾਮਲਾ ਇਸ ਗੱਲ ਦਾ ਤਾਜਾ ਉਦਾਹਰਣ ਹੈ। ਇੰਨ•ਾਂ ਸਾਰੀਆਂ ਘਟਨਾਵਾਂ ਅਤੇ ਰੁਝਾਨਾਂ ਕਰਕੇ ਪ੍ਰਭਾਵਸ਼ਾਲੀ ਅਮੀਰ, ਜਗੀਰੂ ਅਤੇ ਉਚ ਜਾਤੀ ਦੇ ਕੁਝ ਵਰਗਾਂ ਦਾ ਸਰਕਾਰ ਅਤੇ ਪ੍ਰਸ਼ਾਸ਼ਨ ਵਿਚ ਗਲਬਾ ਅਤੇ ਦਬਦਬਾ ਦਿਸਦਾ ਹੀ ਨਹੀਂ ਮਹਿਸੂਸ ਵੀ ਕਰਵਾਇਆ ਜਾ ਰਿਹਾ ਹੈ।

ਜਿਸ ਦੀ ਘੋਰ ਨਿੰਦਾ ਕਰਦੇ ਹੋਏ ਅਸੀਂ ਆਪਣਾ ਅਸੰਤੋਸ਼ ਅਤੇ ਵਿਰੋਧ ਦਰਜ ਕਰਦੇ ਹਾਂ ਕਿਉਂਕਿ ਇਹ ਸੰਵਿਧਾਨਿਕ ਹੱਕਾਂ, ਸਿਧਾਂਤਾਂ ਅਤੇ ਨੁਮਾਇੰਦਗੀ ਦੇ ਵਿਧਾਨ ਦੀ ਉਲੰਘਣਾ ਹੀ ਨਹੀਂ ਸਗੋਂ ਸਾਡੇ ਗੁਰੂਆਂ, ਸੰਤ-ਮਹਾਂਪੁਰਸ਼ਾਂ ਦੀ ਸਿੱਖਿਆ, ਸਾਂਝੀਵਾਲਤਾ, ਸਰਬੱਤ ਦੇ ਭਲੇ ਅਤੇ ਬੇਗਮਪੁਰੇ ਦੀ ਸੋਚ ਦੇ ਨਾਲ ਗੱਦਾਰੀ ਅਤੇ ਧੋਖਾ ਹੈ। ਸਰਕਾਰ ਤੋਂ ਪੁਰਜੋਰ ਮੰਗ ਹੈ ਕਿ ਪ੍ਰਸ਼ਾਸ਼ਨ ਵਿਚ ਇੰਨ•ਾਂ ਵਰਗਾ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇ।

Previous articleਪੰਜਾਬ ਬੁੱਧਧਿਸ਼ਟ ਸੁਸਾਇਟੀ (ਰਜਿ.) ਪੰਜਾਬ ਤਕਸ਼ਸ਼ਿਲਾ ਮਹਾ ਬੁੱਧ ਵਿਹਾਰ ਕਾਦੀਆਂ ਵਿਖੇ ਐਡਵੋਕੇਟ ਹਰਭਜਨ ਸਾਂਪਲਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ
Next articleਕਣਕ ਦੀ ਖਰੀਦ ਸਫਲਤਾਪੂਰਵਕ ਮੁਕੰਮਲ, CM ਵੱਲੋਂ ਕਿਸਾਨਾਂ ਸਮੇਤ ਸਾਰੀਆਂ ਧਿਰਾਂ ਦੀ ਸ਼ਲਾਘਾ