ਭਾਰਤ ਤੇ ਚੀਨ ਦੀਆਂ ਫ਼ੌਜਾਂ ਸਰਹੱਦੀ ਤਣਾਅ ਖ਼ਤਮ ਕਰਨ ਲਈ ਸਹਿਮਤ, ਅਗਲੇ ਗੇੜ ਦੀ ਮੀਟਿੰਗ ’ਚ ਦੋਵਾਂ ਧਿਰਾਂ ਵਿਚਾਲੇ ਸਮਝੌਤੇ ’ਤੇ ਹੋ ਸਕਦੇ ਨੇ ਦਸਤਖ਼ਤ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿਚ ਛੇ ਮਹੀਨਿਆਂ ਤੋਂ ਚੱਲ ਰਹੇ ਸਰਹੱਦੀ ਸਰਹੱਦੀ ਤਣਾਅ ਨੂੰ ਖਤਮ ਕਰਨ ਲਈ ਸਹਿਮਤ ਹੋ ਗਏ ਹਨ ਤੇ ਦੋਵੇਂ ਧਿਰਾਂ ਫੌਜਾਂ ਤਿੰਨ ਪੜਾਵਾਂ ਦੌਰਾਨ ਫ਼ੌਜਾਂ ਪਹਿਲੀ ਵਾਲੀਆਂ ਥਾਵਾਂ ’ਤੇ ਤਾਇਨਾਤ ਕਰਨਗੀਆਂ।ਸੂਤਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਤਹਿਤ ਦੋਵੇਂ ਧਿਰਾਂ ਵਿਵਾਦਪੂਰਨ ਮੋਰਚਿਆਂ ਤੋਂ ਤਿੰਨ ਪੜਾਵਾਂ ਹੇਠ ਫੌਜਾਂ ਨੂੰ ਵਿਆਪਕ ਰੂਪ ਨਾਲ ਹਟਾ ਦੇਣਗੀਆਂ।

ਪਹਿਲੇ ਪੜਾਅ ਵਿੱਚ ਦੋਵਾਂ ਦੇਸ਼ਾਂ ਦੇ ਫੌਜੀ ਵਾਹਨ ਪਿੱਛੇ ਹਟਣਗੇ, ਦੂਜੇ ਪੜਾਅ ਵਿੱਚ ਦੋਵੇਂ ਦੇਸ਼ ਪੈਂਗੋਂਗ ਝੀਲ ਦੇ ਉੱਤਰੀ ਕੰਢੇ ਤੋਂ ਫੌਜਾਂ ਵਾਪਸ ਲੈਣਗੇ ਤੇ ਤੀਜੇ ਪੜਾਅ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਝੀਲ ਦੇ ਦੱਖਣੀ ਖੇਤਰ ਤੋਂ ਪਿੱਛੇ ਹਟਣਗੀਆਂ। ਸੂਤਰਾਂ ਨੇ ਕਿਹਾ ਕਿ ਭਾਰਤੀ ਅਤੇ ਚੀਨੀ ਫੌਜ (ਪੀਐਲਏ) ਵਿਚਾਲੇ ਕੋਰ ਕਮਾਂਡਰ ਪੱਧਰੀ ਵਾਰਤਾ ਦੇ ਅਗਲੇ ਗੇੜ ਵਿਚ ਸਮਝੌਤੇ ‘ਤੇ ਮੋਹਰ ਲਗਾਉਣ’ ਤੇ ਵਿਚਾਰ ਕਰ ਰਹੀਆਂ ਹਨ ਕਿਉਂਕਿ ਤਜਵੀਜ਼ਾਂ ਨੂੰ ਦੋਵਾਂ ਧਿਰਾਂ ਨੇ ਸਹਿਮਤੀ ਦਿੱਤੀ ਸੀ। ਅਗਲੇ ਦਿਨਾਂ ਦੌਰਾਨ ਦੋਵਾਂ ਧਿਰਾਂ ਵਿਚਾਲੇ ਨੌਂਵੇਂ ਗੇੜ ਦੀ ਗੱਲਬਾਤ ਹੋ ਸਕਦੀ ਹੈ। ਪੂਰਬੀ ਲੱਦਾਖ ਦੀਆਂ ਵੱਖ-ਵੱਖ ਪਹਾੜੀ ਥਾਵਾਂ ‘ਤੇ 50,000 ਭਾਰਤੀ ਜਵਾਨ ਤਾਇਨਾਤ ਹਨ ਤੇ ਚੀਨ ਨੇ ਵੀ ਬਰਾਬਰ ਦੀ ਗਿਣਤੀ ਵਿੱਚ ਫ਼ੌਜੀ ਤਾਇਨਾਤ ਕੀਤੇ ਹੋਏ ਹਨ।

Previous articleNaidu demands CBI inquiry into Kurnool family suicide case
Next articleDelhi hospital replaces shoulder joints with rare surgical intervention