HOME ਭਾਰਤ ‘ਚ ਸੱਤ ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਸਾਊਦੀ ਅਰਬ

ਭਾਰਤ ‘ਚ ਸੱਤ ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਸਾਊਦੀ ਅਰਬ

ਨਵੀਂ ਦਿੱਲੀ : ਦੁਨੀਆ ਦਾ ਸਭ ਤੋਂ ਵੱਡਾ ਕੱਚਾ ਤੇਲ ਬਰਾਮਦਕਾਰ ਸਾਊਦੀ ਅਰਬ ਭਾਰਤ ਵਿਚ 100 ਅਰਬ ਡਾਲਰ (ਕਰੀਬ ਸੱਤ ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰੇਗਾ। ਭਾਰਤ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਹ ਨਿਵੇਸ਼ ਮੁੱਖ ਰੂਪ ਨਾਲ ਪੈਟਰੋਕੈਮੀਕਲਸ, ਇੰਫ੍ਰਾਕਟ੍ਕਚਰ ਅਤੇ ਮਾਈਨਿੰਗ ਸਮੇਤ ਕਈ ਹੋਰਨਾਂ ਖੇਤਰਾਂ ਵਿਚ ਕੀਤਾ ਜਾਵੇਗਾ। ਭਾਰਤ ਵਿਚ ਸਾਊਦੀ ਅਰਬ ਦੇ ਰਾਜਦੂਤ ਡਾ. ਸਊਦ ਬਿਨ ਮੁਹੰਮਦ ਅਲ ਸਤੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਲਈ ਭਾਰਤ ਬੇਹੱਦ ਆਕਰਸ਼ਕ ਨਿਵੇਸ਼ ਬਾਜ਼ਾਰ ਹੈ। ਅਜਿਹੇ ਵਿਚ ਸਾਊਦੀ ਅਰਬ ਤੇਲ, ਗੈਸ ਤੇ ਮਾਈਨਿੰਗ ਵਰਗੇ ਮਹੱਤਵਪੂਰਨ ਸੈਕਟਰ ਵਿਚ ਭਾਰਤ ਨਾਲ ਲੰਬੀ ਮਿਆਦ ਦੀ ਭਾਈਵਾਲੀ ਦਾ ਟੀਚਾ ਰੱਖ ਰਿਹਾ ਹੈ। ਉਨ੍ਹਾਂ ਭਾਰਤ ਦੀ ਊਰਜਾ ਸੁਰੱਖਿਆ ਯਕੀਨੀ ਬਣਾਉਣ ਦੀ ਪ੍ਰਤੀਬੱਧਤਾ ਵੀ ਦੁਹਰਾਈ।
ਰਾਜਦੂਤ ਨੇ ਕਿਹਾ, ‘ਸਾਊਦੀ ਅਰਬ ਭਾਰਤ ਵਿਚ ਊਰਜਾ, ਰਿਫਾਈਨਿੰਗ, ਪੈਟਰੋਕੈਮੀਕਲਸ, ਇੰਫ੍ਰਾਸਟ੍ਕਚਰ, ਖੇਤੀਬਾੜੀ, ਖਣਿਜ ਅਤੇ ਮਾਈਨਿੰਗ ਖੇਤਰਾਂ ਵਿਚ 100 ਅਰਬ ਡਾਲਰ ਦੇ ਨਿਵੇਸ਼ ਦੇ ਬਾਰੇ ਵਿਚ ਸੋਚ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਆਇਲ ਕੰਪਨੀ ਅਰੈਮਕੋ ਅਤੇ ਭਾਰਤ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਵਿਚਾਲੇ ਪ੍ਰਸਤਾਵਿਤ ਭਾਈਵਾਲੀ ਨਲਾ ਦੋਵੇਂ ਦੇਸ਼ਾਂ ਵਿਚਾਲੇ ਊਰਜਾ ਦੇ ਖੇਤਰ ਵਿਚ ਰਣਨੀਤਕ ਭਾਈਵਾਲੀ ਝਲਕਦੀ ਹੈ।’ ਰਾਜਦੂਤ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਦੇਸ਼ ਭਾਰਤ ਦੀਆਂ ਊਰਜਾ ਜ਼ਰੂਰਤਾਂ ਪੂਰੀ ਕਰਨ ਲਈ ਪ੍ਰਤੀਬੱਧ ਹੈ। ਅਜਿਹੇ ਵਿਚ ਜਦੋਂ ਕਦੇ ਵੀ ਕਿਸੇ ਹੋਰ ਸਰੋਤ ਤੋਂ ਊਰਜਾ ਸਪਲਾਈ ਵਿਚ ਭਾਰਤ ਨੂੰ ਰੁਕਾਵਟ ਪਹੁੰਚੇਗੀ, ਸਾਊਦੀ ਅਰਬ ਉਸ ਦੀ ਭਰਪਾਈ ਕਰੇਗਾ।
ਅਲ ਸਤੀ ਮੁਤਾਬਕ, ਅਰੈਮਕੋ ਦੁਨੀਆ ਭਰ ਦੇ ਬਾਜ਼ਾਰ ਵਿਚ ਆਇਲ ਮਾਰਕੀਟਿੰਗ ਦੇ ਖੇਤਰ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸ ਲਈ ਉਹ ਭਾਰਤ ਵਿਚ ਆਇਲ ਸਪਲਾਈ, ਰਿਫਾਈਨਿੰਗ, ਪੈਟਰੋਕੈਮੀਕਲਸ ਅਤੇ ਲਯੂਬਿ੍ਕੈਂਟਸ ਵਿਚ ਵੱਡਾ ਨਿਵੇਸ਼ ਕਰ ਰਿਹਾ ਹੈ। ਸਾਊਦੀ ਅਰੈਮਕੋ ਨੇ ਮਹਾਰਾਸ਼ਟਰ ਵਿਚ ਪੈਟਰੋਕੈਮੀਕਲਸ ਅਤੇ ਵੈਸਟ ਕੋਸਟ ਰਿਫਾਈਨਰੀ ਵਿਚ 44 ਅਰਬ ਡਾਲਰ (ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਨਿਵੇਸ਼ ਦਾ ਪ੍ਰਸਤਾਵ ਰੱਖਿਆ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਨਾਲ ਲੰਬੀ ਮਿਆਦ ਦੀ ਭਾਈਵਲੀ ਸਾਡੇ ਦੁਵੱਲੇ ਰਿਸ਼ਤਿਆਂ ਵਿਚ ਮੀਲ ਦੇ ਇਕ ਅਹਿਮ ਪੱਥਰ ਦੀ ਨੁਮਾਇੰਦਗੀ ਕਰਦੀ ਹੈ। ਸਾਊਦੀ ਅਰਬ ਦੇ ਕ੍ਰਾਊਨ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ-2030 ਨਾਲ ਵੀ ਭਾਰਤ ਅਤੇ ਅਰਬ ਵਿਚਾਲੇ ਵੱਖ-ਵੱਖ ਖੇਤਰਾਂ ਵਿਚ ਵਪਾਰ ਅਤੇ ਕਾਰੋਬਾਰ ਦੇ ਵੱਡੇ ਵਿਸਥਾਰ ਦੀ ਸੰਭਾਵਨਾ ਬਣੇਗੀ।
ਸਾਊਦੀ ਅਰਬ ਦੇ ਰਾਜਦੂਤ ਦਾ ਕਹਿਣਾ ਸੀ ਕਿ ਦੋਵੇਂ ਦੇਸ਼ਾਂ ਨੇ ਇਸ ਸਾਲ ਦੌਰਾਨ ਵੱਖ-ਵੱਖ ਖੇਤਰਾਂ ਵਿਚ ਗਠਜੋੜ ਅਤੇ ਨਿਵੇਸ਼ ਲਈ 40 ਤੋਂ ਜ਼ਿਆਦਾ ਮੌਕਿਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਮੁਤਾਬਕ ਤੇਲ ਤੇ ਗੈਸ ਤੋਂ ਇਲਾਵਾ ਵੀ ਭਾਰਤ ਤੇ ਸਾਊਦੀ ਅਰਬ ਵਿਚ ਆਪਸੀ ਕਾਰੋਬਾਰ ਦੀਆਂ ਵੱਡੀਆਂ ਸੰਭਾਵਨਾਵਾਂ ਹਨ।
Previous articleReport of the fourth Dr R M Pal memorial lecture 2019
Next articleਬੇਅੰਤ ਸਿੰਘ ਦੀ ਹੱਤਿਆ ‘ਚ ਸ਼ਾਮਲ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ