ਭਾਰਤ-ਚੀਨ ਵਿਵਾਦ ਦਾ ਹੱਲ ਕੱਢਣ ਲਈ ਕੋਸ਼ਿਸ਼ ਕਰਾਂਗੇ: ਟਰੰਪ

ਵਾਸ਼ਿੰਗਟਨ (ਸਮਾਜਵੀਕਲੀ):  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਭਾਰਤ-ਚੀਨ ਵਿਚਾਲੇ ਤਣਾਅ ਘਟਾਉਣ ਲਈ ਅਮਰੀਕਾ ਦੋਵਾਂ ਮੁਲਕਾਂ ਨਾਲ ਗੱਲਬਾਤ ਕਰ ਰਿਹਾ ਹੈ। ਟਰੰਪ ਨੇ ਕਿਹਾ ‘ਇਹ ਬਹੁਤ ਔਖੀ ਸਥਿਤੀ ਹੈ। ਅਸੀਂ ਚੀਨ ਤੇ ਭਾਰਤ ਨਾਲ ਗੱਲ ਕਰ ਰਹੇ ਹਾਂ। ਉਨ੍ਹਾਂ ਦੀ ਸਮੱਸਿਆ ਉੱਥੇ ਵੱਡੀ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੂਰਾ ਟਰੰਪ ਪ੍ਰਸ਼ਾਸਨ ਚੀਨ ਖ਼ਿਲਾਫ਼ ਭਾਰਤ ਪਿੱਛੇ ਖੜ੍ਹਾ ਨਜ਼ਰ ਆ ਰਿਹਾ ਹੈ।

Previous articleਚੀਨ ਤੇ ਦੱਖਣੀ ਕੋਰੀਆ ’ਚ ਕਰੋਨਾ ਦੇ ਨਵੇਂ ਕੇਸ
Next articleਕੁਰਸੀਆਂ ਖਾਲੀ ਰਹਿਣ ’ਤੇ ਟਰੰਪ ਦੀ ਰੈਲੀ ਰੱਦ