ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਵਿੰਡੀਜ਼ ਨੂੰ ਝਟਕਾ, ਰੱਸਲ ਵਿਸ਼ਵ ਕੱਪ ’ਚੋਂ ਬਾਹਰ

ਵੈਸਟ ਇੰਡੀਜ਼ ਨੂੰ ਭਾਰਤ ਖ਼ਿਲਾਫ਼ ਮਹੱਤਵਪੂਰਨ ਮੈਚ ਤੋਂ ਪਹਿਲਾਂ ਅੱਜ ਤਕੜਾ ਝਟਕਾ ਲੱਗਿਆ, ਜਦੋਂ ਉਸ ਦਾ ਹਰਫ਼ਨਮੌਲਾ ਖਿਡਾਰੀ ਆਂਦਰੇ ਰੱਸਲ ਗੋਡੇ ਦੀ ਸੱਟ ਕਾਰਨ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚੋਂ ਬਾਹਰ ਹੋ ਗਿਆ। ਵਿਸ਼ਵ ਕੱਪ ਤੋਂ ਪਹਿਲਾਂ ਆਈਪੀਐਲ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਰੱਸਲ ਦੀ ਥਾਂ ਸੁਨੀਲ ਅੰਬਰੀਸ਼ ਨੂੰ ਵੈਸਟ ਇੰਡੀਜ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਕੌਮਾਂਤਰੀ ਕ੍ਰਿਕਟ ਕੌਂਸਲ ਪੁਸ਼ਟੀ ਕਰਦੀ ਹੈ ਕਿ ਵਿਸ਼ਵ ਕੱਪ 2019 ਦੇ ਟੂਰਨਾਮੈਂਟ ਤਕਨੀਕੀ ਕਮੇਟੀ ਨੇ ਆਂਦਰੇ ਰੱਸਲ ਦੀ ਥਾਂ ਸੁਨੀਲ ਅੰਬਰੀਸ਼ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਲਈ ਵੈਸਟ ਇੰਡੀਜ਼ ਦੀ ਟੀਮ ਵਿੱਚ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।’’ ਇਸ ਵਿੱਚ ਕਿਹਾ ਗਿਆ ਹੈ, ‘‘ਹਰਫ਼ਨਮੌਲਾ ਰੱਸਲ ਖੱਬੇ ਗੋਡੇ ਦੀ ਸੱਟ ਕਾਰਨ ਟੂਰਨਾਮੈਂਟ ਵਿੱਚ ਅੱਗੇ ਨਹੀਂ ਖੇਡ ਸਕੇਗਾ। 26 ਸਾਲ ਦਾ ਅੰਬਰੀਸ਼ ਸੀਨੀਅਰ ਕ੍ਰਮ ਦਾ ਬੱਲੇਬਾਜ਼ ਹੈ ਅਤੇ ਉਸ ਨੇ ਹੁਣ ਤੱਕ ਛੇ ਟੈਸਟ ਅਤੇ ਛੇ ਇੱਕ ਰੋਜ਼ਾ ਖੇਡੇ ਹਨ।’’

Previous articleਆਰਬੀਆਈ: ਡਿਪਟੀ ਗਵਰਨਰ ਵਿਰਲ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਦਿੱਤਾ ਅਸਤੀਫ਼ਾ
Next articleਆਈਪੀਐਲ ਤੇ ਵਿਸ਼ਵ ਕੱਪ ਦੇ ਹਾਲਾਤ ਵੱਖਰੇ: ਚਾਹਲ