ਭਾਰਤੀ ਹਾਈ ਕਮਿਸ਼ਨ ਲੰਡਨ ਨੇ ਯੂ ਕੇ ਦੇ ਕੌਂਸਲਰਾਂ ਨਾਲ ਆਨਲਾਈਨ ਮੀਟਿੰਗ ਕੀਤੀ

ਲੰਡਨ (ਸਮਾਜ ਵੀਕਲੀ) – ਭਾਰਤੀ ਹਾਈ ਕਮਿਸ਼ਨ ਲੰਡਨ ਨੇ ਸਾਰੀਆਂ ਪਾਰਟੀਆਂ ਦੇ ਯੂ ਕੇ ਕੌਂਸਲਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਜਿਸ ਵਿੱਚ ਟੌਰੀ ਅਤੇ ਲੇਬਰ ਪਾਰਟੀ ਦੇ ਇੰਗਲੈਂਡ ਦੇ ਸਾਰੇ ਹਿੱਸਿਆਂ ਤੋਂ ਲਗਭਗ 45 ਕੌਂਸਲਰਾਂ ਨੇ ਭਾਗ ਲਿਆ|

ਇਹ ਮੀਟਿੰਗ ਡਿਪਟੀ ਹਾਈ ਕਮਿਸ਼ਨਰ ਸ੍ਰੀ ਚਰਨਜੀਤ ਸਿੰਘ ਦੀ ਪ੍ਰਧਾਨਗੀ ਅਤੇ ਤਾਲਮੇਲ ਮੰਤਰੀ ਮਨਮੀਤ ਸਿੰਘ ਨਾਰੰਗ ਅਤੇ ਰਾਜਨੀਤਿਕ ਵਿੰਗ ਦੇ ਮੰਤਰੀ ਵਿਸ਼ਵਾਸ਼ ਨੇਗੀ ਦੀ ਅਗਵਾਈ ਹੇਠ ਹੋਈ |

ਇਸ ਮੀਟਿੰਗ ਵਿਚ ਬਹੁਤ ਸਾਰੇ ਵਿਸ਼ੇ ਵਿਚਾਰੇ ਗਏ, ਯੂਕੇ ਦੇ ਭਾਰਤ ਸਬੰਧਾਂ ਨੂੰ ਮਜ਼ਬੂਤ ​​ਕਿਵੇਂ ਕਰਨਾ ਹੈ, ਕੋਰੋਨਾ ਚੁਣੌਤੀਆਂ, ਯੂਕੇ ਵਿੱਚ ਫਸੇ ਭਾਰਤੀਆਂ ਲਈ ਮਦਦ ਕੋਸ਼ਿਸ਼ਾਂ ਅਤੇ ਕੌਂਸਲਰ ਕਿਵੇਂ ਯੂਕੇ ਇੰਡੀਆ ਸਬੰਧਾਂ ਨੂੰ ਮਜ਼ਬੂਤ ​​ਕਰ ਸਕਦੇ ਹਨ|

ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪੰਜਾਬੀ ਮੂਲ ਦੇ ਕੌਂਸਲਰਾਂ ਨੇ ਵੀ ਸ਼ਿਰਕਤ ਕੀਤੀ, ਜਿਸ ਵਿੱਚ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ, ਰਘਵਿੰਦਰ ਸਿੱਧੂ, ਪਿੰਦਰ ਚੌਹਾਨ, ਸੁਨੀਲ ਚੋਪੜਾ ਸ਼ਾਮਲ ਸਨI

Previous articleTurkish resumes energy exploration in eastern Mediterranean
Next articleReservations are endangered and time has come for a united fight to protect them – Dr K Veeramani