ਭਾਰਤੀ ਸਰਹੱਦ ਅੰਦਰ ਦਾਖਿਲ ਹੋ ਰਹੇ ਤਿੰਨ ਪਾਕਿਸਤਾਨੀ ਕਾਬੂ

ਖਾਲੜਾ  – ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਡੱਲ ਅਧੀਨ ਆਉਂਦੇ ਏਰੀਏ ‘ਚੋਂ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਤਿੰਨ ਪਾਕਿਸਤਾਨੀ ਵਿਅਕਤੀਆਂ ਨੂੰ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਕਾਬੂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 19 ਨਵੰਬਰ ਨੂੰ ਸ਼ਾਮ 4 ਵਜੇ ਦੇ ਕਰੀਬ ਤਿੰਨ ਪਾਕਿਸਤਾਨੀ ਵਿਅਕਤੀ ਸਰਹੱਦੀ ਚੌਂਕੀ ਡੱਲ ਦੀ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਫੜੇ ਗਏ ਵਿਅਕਤੀਆਂ ਦੀ ਪਛਾਣ ਹਾਕਿਮ ਅਲੀ (24) ਪੁੱਤਰ ਫਜਲਦੀਨ ਵਾਸੀ ਜਾਮਨ ਹਵੇਲੀਆਂ (ਲਾਹੌਰ), ਵਾਹਿਦ ਆਲਮ (32) ਪੁੱਤਰ ਮੁਹੰਮਦ ਆਲਮ ਵਾਸੀ ਛੀਨਾ ਅਰਲ (ਕਸੂਰ) ਅਤੇ ਨਦੀਮ (28) ਪੁੱਤਰ ਮੁਹੰਮਦ ਹਨੀਫ਼ ਵਾਸੀ ਕਰਮਪੁਰ ਬਿਹਾਰੀ (ਮੁਲਤਾਨ) ਵਜੋਂ ਹੋਈ ਹੈ। ਜਦੋਂ ਕਿ ਫੜੇ ਗਏ ਸਾਰੇ ਪਾਕਿਸਤਾਨੀ ਨਾਗਰਿਕਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Previous articleਕੈਨੇਡਾ : ਪੰਜਾਬੀ ਮੁੰਡਿਆਂ ਦੀ ਲੜਾਈ ਮਾਮਲੇ ‘ਚ ਤਿੰਨ ਜਣੇ ਕੀਤੇ ਡਿਪੋਰਟ
Next articleChina slams US over Hong Kong bill