ਭਾਰਤੀ ਲੇਖਿਕਾ ਦੀ ਪੁਸਤਕ ‘ਸੀਤਾਪਾਈਲਾ’ ਦਾ ਹਿਬਰੂ ਅਤੇ ਅਰਬੀ ਵਿੱਚ ਹੋਵੇਗਾ ਤਰਜਮਾ

ਯਰੂਸ਼ਲਮ (ਸਮਾਜ ਵੀਕਲੀ) : ਭਾਰਤੀ ਲੇਖਿਆ ਨੇਈਚੂ ਮਾਯੇਰ ਵੱਲੋਂ ਲਿਖੀ ਪੁਸਤਕ ‘ਸੀਤਾਪਾਈਲਾ’ ਦਾ ਹਿਬਰੂ ਅਤੇ ਅਰਬੀ ਵਿੱਚ ਤਰਜਮਾ ਹੋਵੇਗਾ। ਇਜ਼ਰਾਈਲ ਵਿੱਚ ਦੋ ਹਫ਼ਤੇ ਪਹਿਲਾਂ ਇਹ ਕਿਤਾਬ ਰਿਲੀਜ਼ ਕੀਤੀ ਗਈ ਸੀ। ਇਹ ਕਿਤਾਬ ਇਕ ਛੋਟੇ ਲੜਕੇ ਦੀ ਯਾਤਰਾ ’ਤੇ ਅਧਾਰਤ ਹੈ ਜੋ ਨੇਪਾਲ ਦੇ ਇਕ ਛੋਟੇ ਜਿਹੇ ਸ਼ਹਿਰ ਵਿੱਚ ਰਹਿਣ ਲਗ ਪੈਂਦਾ ਹੈ।

ਨਾਗਾਲੈਂਡ ਨਾਲ ਸਬੰਧਤ ਲੇਖਿਕਾ ਨੇਈਚੂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਸੀਤਾਪਾਈਲਾ’ ਦਾ ਅਰਥ ‘ਸੀਤਾ ਪੱਥ’ ਹੈ ਜੋ ਕਾਠਮੰਡੂ ਦੇ ਬਾਹਰੀ ਇਲਾਕੇ ਵਿੱਚ ਸਥਿਤ ਇਕ ਛੋਟਾ ਪਹਾੜੀ ਸ਼ਹਿਰ ਹੈ। ਲੇਖਿਕਾ ਦਾ ਕਹਿਣਾ ਹੈ ਕਿ ਇਹ ਪੁਸਤਕ ਮੁੱਖ ਤੌਰ ’ਤੇ ਉਸ ਦੇ ਪੁੱਤਰ ਬਾਰੇ ਹੈ ਜੋ ਨੌਂ ਮਹੀਨੇ ਦੀ ਉਮਰ ਵਿੱਚ ਨੇਪਾਲ ਚਲਾ ਗਿਆ ਸੀ ਤੇ ਉਸ ਦਾ ਪਹਿਲਾ ਜਨਮ ਦਿਨ ਵੀ ਉਥੇ ਹੀ ਮਨਾਇਆ ਗਿਆ। ਨੇਈਚੂ ਦਾ ਵਿਆਹ ਇਜ਼ਰਾਇਲੀ ਸਫੀਰ ਨਾਲ ਹੋਇਆ ਸੀ ਅਤੇ ਉਹ 2014 ਵਿੱਚ ਉਦੋਂ ਨੇਪਾਲ ਗਈ ਸੀ ਜਦੋਂ ਉਸ ਦਾ ਪਤੀ ਉਥੇ ਤਾਇਨਾਤ ਸੀ। ਉਹ ਉਥੇ ਤਿੰਨ ਸਾਲ ਤਕ ਰਹੇ।

Previous articleਗ੍ਰੇਟਾ ਵੱਲੋਂ ਨੀਟ ਤੇ ਜੇਈਈ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਸੱਦੇ ਦੀ ਹਮਾਇਤ
Next articleਅਫ਼ਗਾਨਿਸਤਾਨ: ਤਾਲਿਬਾਨ ਵਲੋਂ ਟਰੱਕ ਬੰਬ ਧਮਾਕੇ ਸਣੇ ਹੋਰ ਹਮਲਿਆਂ ਵਿੱਚ 12 ਹਲਾਕ