ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਵੱਲੋਂ ਬਿਆਨ

ਅੱਜ ਮਿਤੀ 18 ਜਨਵਰੀ 2020 ਨੂੰ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਏ ਭਾਰਤੀ ਜਨਤਾ ਪਾਰਟੀ ਦੇ ਸਮਾਗਮ  ਸਬੰਧੀ ਵਿਚਾਰਾਂ ਕੀਤੀਆਂ ਗਈਆਂ ।

ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਇਸ ਸਮਾਗਮ ਦੀ ਬੁਕਿੰਗ ਕੀਤੇ ਜਾਣਾ ਬਹੁਤ ਹੀ ਨਿਖੇਧੀਯੋਗ ਘਟਨਾ ਹੈ ਅਤੇ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਇਸ ਬੁਕਿੰਗ ਨਾਲ  ਸਬੰਧਿਤ ਜਿੰਮੇਵਾਰ ਅਹੁਦੇਦਾਰ ਦੇ ਤੁਰੰਤ ਅਸਤੀਫੇ ਦੀ ਜੋਰਦਾਰ ਮੰਗ ਕਰਦੇ ਹਾਂ।

ਦੇਸ਼ ਭਗਤ ਯਾਦਗਾਰ ਹਾਲ ਗਦਰੀ ਬਾਬਿਆਂ ਦੀ ਵਿਰਾਸਤ ਹੈ ਅਤੇ ਇਸ ਵਿਰਾਸਤ ਉੱਤੇ ਪਹਿਰਾ ਦੇਣਾ ਹਰ ਤਰੱਕੀਪਸੰਦ ਇਨਸਾਨ ਦੀ ਜਿੰਮੇਵਾਰੀ ਹੈ । ਦੇਸ਼ ਭਗਤ ਯਾਦਗਾਰ ਹਾਲ ਵਿਚ ਕਿਸੇ ਵੀ ਤਰਾਂ ਦੀ ਫਿਰਕੂ ਅਤੇ ਲੋਕ ਦੋਖੀ ਸਰਗਰਮੀ ਕਰਨ ਦੀ ਇਜਾਜਤ ਬਿਲਕੁਲ ਨਹੀਂ ਦਿੱਤੀ ਜਾ ਸਕਦੀ । ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਤੋਂ ਭਵਿਖ ਵਿਚ ਹਾਲ ਦੀ ਬੁਕਿੰਗ ਪ੍ਰਕਿਰਿਆ ਵਿਚ ਵਧੇਰੇ ਸਪਸ਼ਟਤਾ ਲਿਆ ਕੇ ਜਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਅਤੇ ਆਸ ਕੀਤੀ ਜਾਂਦੀ ਹੈ ।

ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ

ਅਵਤਾਰ ਜੌਹਲ  ( ਪ੍ਰਧਾਨ )          ਬਲਬੀਰ ਜੌਹਲ ( ਜਨਰਲ ਸਕੱਤਰ )

ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ

ਕੁਲਬੀਰ ਸੰਘੇੜਾ ( ਪ੍ਰਧਾਨ )           ਸਰਵਣ ਸੰਘਵਾਲ ( ਸਕੱਤਰ )

346 Soho Road, Handsworth, Birmingham B21 9QL

Tel :  0121 551 4679

Email : sh_udham_singh@yahoo.co.uk

Previous articleਪੰਜਾਬ ਵਿੱਚ ਛੇ ਸਾਲ ਤੱਕ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਣੇਗੀ ਨੀਤੀ: ਅਰੁਨਾ ਚੌਧਰੀ
Next articleਗੁਰੂਦਵਾਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ ਗਿੱਪੀ ਗਰੇਵਾਲ, ਕੀਤੀ ਸੇਵਾ