ਭਾਰਤੀ ਡਾਂਸਰ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਐਵਾਰਡ

ਲੰਡਨ (ਸਮਾਜ ਵੀਕਲੀ) : ਲੌਕਡਾਊਨ ਦੌਰਾਨ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਭੰਗੜੇ ਦੀਆਂ ਆਨਲਾਈਨ ਕਲਾਸਾਂ ਲਵਾਉਣ ਵਾਲੇ ਭਾਰਤੀ ਮੂਲ ਦੇ ਡਾਂਸਰ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ‘ਪੁਆਇੰਟਸ ਆਫ ਲਾਈਟ’ ਸਨਮਾਨ ਨਾਲ ਨਵਾਜਿਆ ਗਿਆ ਹੈ। ਰਾਜੀਵ ਗੁਪਤਾ ਨੇ ਲੌਕਡਾਊਨ ਦੌਰਾਨ ਲੋਕਾਂ ਨੂੰ ਤੰਦਰੁਸਤ ਤੇ ਸਕਾਰਾਤਮਕ ਰੱਖਣ ਦਾ ਬੀੜਾ ਚੁੱਕਿਆ ਤੇ ਇਸ ਲਈ ਉਸ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਰਵਾਇਤੀ ਨਾਚ ਭੰਗੜੇ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਜੌਹਨਸਨ ਨੇ ਰਾਜੀਵ ਨੂੰ ਭੇਜੇ ਪੱਤਰ ’ਚ ਲਿਖਿਆ, ‘ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ਨਾਲ ਦੇਸ਼ ਭਰ ’ਚ ਲੋਕਾਂ ਦਾ ਹੌਸਲਾ ਵਧਿਆ ਹੈ ਤੇ ਉਹ ਕਰੋਨਾਵਾਇਰਸ ਖ਼ਿਲਾਫ਼ ਲੜਨ ਲਈ ਖੁਦ ਨੂੰ ਤੰਦਰੁਸਤ ਰੱਖ ਸਕੇ ਹਨ। ਇਸ ਲਈ ਤੁਸੀਂ ‘ਪੁਆਇੰਟਸ ਆਫ ਲਾਈਟ’ ਦੇ ਹੱਕਦਾਰ ਹੋ।’

Previous articleਰੂਪਰਟ ਮਰਡੌਕ ਦੇ ਪੁੱਤਰ ਨੇ ਨਿਊਜ਼ ਕਾਰਪੋਰੇਸ਼ਨ ਬੋਰਡ ਛੱਡਿਆ
Next articleਇੰਗਲੈਂਡ ਦੇ ਮਹਾਨ ਕ੍ਰਿਕਟਰ ਬੋਥਮ ਬਣੇ ‘ਲਾਰਡ’