ਭਾਰਤੀ ਜਿਮਨਾਸਟਿਕ ਖਿਡਾਰੀਆਂ ਨੇ ਕੀਤਾ ਨਿਰਾਸ਼ਾਜਨਕ ਪ੍ਰਦਰਸ਼ਨ

ਸਟੁਟਗਾਰਟ: ਭਾਰਤੀ ਜਿਮਨਾਸਟਾਂ ਦਾ 49ਵੀਂ ਵਿਸ਼ਵ ਕਲਾਤਮਕ ਜਿਮਨਾਸਟਿਕਸ ਚੈਂਪੀਅਨਸ਼ਿਪ ਵਿਚ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ ਜਿਸ ਵਿਚ ਮਰਦ ਖਿਡਾਰੀ ਆਲਰਾਊਂਡ ਅਤੇ ਨਿੱਜੀ ਮੁਕਾਬਲੇ ਦੇ ਫਾਈਨਲ ਵਿਚ ਥਾਂ ਪੱਕੀ ਕਰਨ ‘ਚ ਨਾਕਾਮ ਰਹੇ। ਹਰਫ਼ਨਮੌਲਾ ਕੁਆਲੀਫਿਕੇਸ਼ਨ ਵਿਚ ਯੋਗੇਸ਼ਵਰ ਸਿੰਘ 92ਵੇਂ ਸਥਾਨ ਦੇ ਨਾਲ ਸਰਬੋਤਮ ਭਾਰਤੀ ਰਹੇ ਉਨ੍ਹਾਂ ਨੇ 76.07 ਅੰਕ ਬਣਾਏ। ਏਸ਼ੀਅਨ ਖੇਡਾਂ ਦੇ ਕਾਂਸੇ ਦਾ ਮੈਡਲ ਜੇਤੂ ਆਸ਼ੀਸ਼ ਕੁਮਾਰ (73.632), 122ਵੇਂ ਜਦਕਿ ਆਦਿਤਿਆ ਰਾਣਾ (73.098) 128ਵੇਂ ਸਥਾਨ ‘ਤੇ ਰਹੇ। ਫਲੋਰ ਐਕਸਰਸਾਈਜ਼ ਕੁਆਲੀਫਿਕੇਸ਼ਨ ਵਿਚ ਆਸ਼ੀਸ਼ (13.500) 77ਵੇਂ ਜਦਕਿ ਆਦਿਤਿਆ (13.000) ਤੇ ਯੋਗੇਸ਼ਵਰ (12.866) ਕ੍ਰਮਵਾਰ 125ਵੇਂ ਤ 136 ਵੇਂ ਸਥਾਨ ‘ਤੇ ਰਹੇ। ਯੋਗੇਸ਼ਵਰ ‘ਪੋਮੇਲ ਹੋਰਸ’ ਵਿਚ 12.700 ਦੇ ਨਾਲ ਕੁਆਲੀਫਿਕੇਸ਼ਨ ਵਿਚ 75ਵੇਂ, ਆਦਿਤਿਆ (10.533) 173ਵੇਂ ਤੇ ਆਸ਼ੀਸ਼ (10.100) 182ਵੇਂ ਸਥਾਨ ‘ਤੇ ਰਹੇ। ਰਿੰਗ ਕੁਆਲੀਫਿਕੇਸ਼ਨ, ਪੈਰਲਲ ਬਾਰ ਤੇ ਹਾਰੀਜੋਂਟਲ ਬਾਰ ਵਿਚ ਵੀ ਭਾਰਤੀ ਖਿਡਾਰੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਜਿੱਥੇ ਉਹ ਚੋਟੀ ਦੇ 100 ਵਿਚ ਵੀ ਥਾਂ ਨਹੀਂ ਬਣਾ ਸਕੇ। ਇਸ ਤੋਂ ਪਹਿਲਾਂ ਪ੍ਰਣਤੀ ਨਾਇਕ, ਪ੍ਰਣਤੀ ਦਾਸ ਤੇ ਅਰੁਣਾ ਰੈੱਡੀ ਦੀ ਭਾਰਤੀ ਮਹਿਲਾਵਾਂ ਦੀ ਟੀਮ ਕਿਸੇ ਵੀ ਨਿੱਜੀ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਨਾਕਾਮ ਰਹੀ।

Previous articleਅਮਰੀਕੀ ਸੰਸਦੀ ਕਮੇਟੀ ਨੇ ਕਸ਼ਮੀਰ ‘ਚ ਸੰਚਾਰ ਪਾਬੰਦੀ ਹਟਾਉਣ ਦੀ ਕੀਤੀ ਅਪੀਲ
Next articleਮੈਰੀਕਾਮ ਕੁਆਰਟਰ ਫਾਈਨਲ ‘ਚ, ਸਵੀਟੀ ਹਾਰ ਕੇ ਬਾਹਰ