ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਖੇਤੀ ਸੁਧਾਰ ਬਿੱਲ ਦਾ ਕੀਤਾ ਵਿਰੋਧ

ਫੋਟੋ : - ਸਰਕਾਰੀ ਅਫ਼ਸਰਾਂ ਨੂੰ ਆਪਣਾ ਮੰਗ ਪੱਤਰ ਦਿੰਦੇ ਹੋਏ, ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਅਤੇ ਹੋਰ।

ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ ਵਿਚ ਕਿਸਾਨਾਂ ਉਤਾਰੇ ਸੜਕਾਂ ਤੇ ਟਰੈਕਟਰ

ਸ਼ਾਮਚੁਰਾਸੀ, (ਸਮਾਜਵੀਕਲੀ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਜੱਥੇਬੰਦੀ ਵਲੋਂ ਪ੍ਰਧਾਨ ਗੁਰਵਿੰਦਰ ਖੰਗੁੜਾ ਦੀ ਅਗਵਾਈ ਵਿਚ ਹੁਸ਼ਿਆਰਪੁਰ ਜਲੰਧਰ ਰੋਡ ਤੇ ਸਮੁਹ ਕਿਸਾਨਾਂ ਵਲੋਂ ਆਪਣੇ ਟਰੈਕਟਰ ਸੜਕ ਤੇ ਉਤਾਰ ਕੇ ਮੋਦੀ ਸਰਕਾਰ ਦੇ ਪੇਸ਼ ਕੀਤੇ ਖੇਤੀ ਸੁਧਾਰ ਬਿੱਲ ਦੇ ਵਿਰੋਧ ਵਿਚ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਇਕ ਲਿਖਤੀ ਬਿਆਨ ਵਿਚ ਪ੍ਰਧਾਨ ਗੁਰਵਿੰਦਰ ਖੰਗੂੜਾ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਨੂੰ ਇਸ ਰੋਸ ਪ੍ਰਦਰਸ਼ਨ ਦੌਰਾਨ ਧਿਆਨ ਵਿਚ ਰੱਖਿਆ ਗਿਆ ਅਤੇ ਉਨ•ਾਂ ਦੀ ਪਾਲਣਾ ਕਰਦੇ ਹੋਏ, ਵੱਡੀ ਗਿਣਤੀ ਵਿਚ ਕਿਸਾਨਾਂ ਨੇ ਆਪਣੇ ਟਰੈਕਟਰ ਸੜਕਾਂ ਤੇ ਖੜ•ੇ ਕਰਕੇ ਸਰਕਾਰ ਨਾਲ ਆਪਣਾ ਸ਼ਿਕਵਾ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਹਰਜਿੰਦਰ ਸਿੰਘ ਢਿੱਲੋਂ ਜ਼ਿਲ•ਾ ਸਕੱਤਰ, ਗੁਰਨਾਮ ਸਿੰਘ ਸਿੰਗੜੀਵਾਲ, ਵਰਿੰਦਰ ਸਿੰਘ ਸਰਪੰਚ ਸਿੰਗੜੀਵਾਲ, ਤਜਿੰਦਰ ਸਿੰਘ ਸਰਪੰਚ ਤੇਜਮਾ, ਨੰਬਰਦਾਰ ਮਨਦੀਪ ਸਿੰਘ ਕਾਣੇ, ਨੰਬਰਦਾਰ ਤਾਰਾ ਸਿੰਘ ਤਲਵੰਡੀ ਅਰਾਈਆਂ, ਰਮਨੀਕ ਸਿੰਘ ਬੱਘੇਵਾਲ, ਨਵਪ੍ਰੀਤ ਸਿੰਘ ਦਾਦੂਪੁਰ ਗਰੋਆ, ਪ੍ਰਦੀਪ ਸਿੰਘ ਲੰਮੇ, ਕੁਲਵੰਤ ਸਿੰਘ ਮੁਹੱਦੀਪੁਰ, ਗੁਰਪ੍ਰੀਤ ਸਿੰਘ ਪੀਤਾ, ਮਨਦੀਪ ਸਿੰਘ ਤਲਵੰਡੀ ਕਾਨੂੰਗੋ ਸਮੇਤ ਕਈ ਹੋਰ ਹਾਜ਼ਰ ਸਨ।

Previous articleਰੁੱਖ
Next articleਗਾਇਕ ਗੁਰਬਖਸ਼ ਸੌਂਕੀਦੇ ‘ਅਦਾਲਤਾਂ’ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼