ਭਾਰਤੀ ਕਾਰਕੁਨ ਆਲਮੀ ਵਾਤਾਵਰਨ ਮੁਹਿੰਮ ਨਾਲ ਜੁੜੀ

ਲੰਡਨ- ਆਲਮੀ ਏਕਤਾ ਦਿਖਾਉਂਦਿਆਂ 140 ਮੁਲਕਾਂ ਦੀਆਂ ਹਸਤੀਆਂ ਅਤੇ 2 ਹਜ਼ਾਰ ਕਾਰਕੁਨਾਂ ਨੇ ਵਾਤਾਵਰਨ ’ਚ ਵਿਗਾੜ ’ਤੇ ਫਿਕਰ ਜਤਾਉਂਦਿਆਂ ਖੁੱਲ੍ਹਾ ਪੱਤਰ ਲਿਖਿਆ ਹੈ ਜਿਸ ’ਚ ਧਰਤੀ ’ਤੇ ‘ਹੰਗਾਮੀ ਹਾਲਾਤ’ ਦਾ ਐਲਾਨ ਕੀਤਾ ਗਿਆ ਹੈ। ਪੱਤਰ ਭਾਰਤੀ ਕਾਰਕੁਨ ਤ੍ਰਿਸ਼ਾ ਸ਼ੈੱਟੀ ਅਤੇ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਸਮੇਤ 20 ਉੱਘੇ ਕਾਰਕੁਨਾਂ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਪੱਤਰ ਉਸ ਸਮੇਂ ਜਾਰੀ ਹੋਇਆ ਹੈ ਜਦੋਂ ਇਕ ਹਫ਼ਤੇ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਕਿ 2020 ਨੂੰ ‘ਐਕਸ਼ਨ ਦਾ ਦਹਾਕਾ’ ਬਣਾਇਆ ਜਾਵੇ। ਵਾਤਾਵਰਨ ਤਬਦੀਲੀ ’ਤੇ ਚਿੰਤਾ ਜ਼ਾਹਰ ਕਰਦਿਆਂ ਪੱਤਰ ’ਚ ਆਲਮੀ ਆਗੂਆਂ ਨੂੰ ਫੌਰੀ ਕਾਰਵਾਈ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ‘ਸ਼ੀ ਸੇਅਜ਼ ਇੰਡੀਆ’ ਦੀ ਬਾਨੀ ਸ਼ੈੱਟੀ ਨੇ ਕਿਹਾ ਕਿ ਸਥਾਈ ਵਿਕਾਸ ਦੇ ਟੀਚਿਆਂ ਨੂੰ ਅਪਣਾਉਣ ਸਮੇਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆਖੀ ਗਈ ਸੀ ਪਰ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਉਹ ਆਗੂਆਂ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਹੈ।

ਪੈਰਿਸ: ਅਮੀਰ ਮੁਲਕਾਂ ਵੱਲੋਂ ਪਥਰਾਟੀ ੲੀਂਧਣ ਦੇ ਪ੍ਰਾਜੈਕਟਾਂ ਲੲੀ ਸਾਲਾਨਾ 30 ਅਰਬ ਡਾਲਰ ਜਾਰੀ ਕੀਤੇ ਜਾ ਰਹੇ ਹਨ। ਨਵੇਂ ਅਧਿਐਨ ਮੁਤਾਬਕ ਜੀ-20 ਮੁਲਕ ਤੇਲ, ਗੈਸ ਅਤੇ ਕੋਲੇ ਦੇ ਪ੍ਰਾਜੈਕਟਾਂ ਨੂੰ ਨਵਿਆੳੁਣਯੋਗ ੳੂਰਜਾ ਯੋਜਨਾਵਾਂ ਨਾਲੋਂ ਜ਼ਿਆਦਾ ਤਰਜੀਹ ਦੇ ਰਹੇ ਹਨ। ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਕੈਨੇਡਾ ਵੱਲੋਂ ਪੈਰਿਸ ਸਮਝੌਤੇ ਦੀ ੳੁਲੰਘਣਾ ਕੀਤੀ ਜਾ ਰਹੀ ਹੈ ਅਤੇ ੳੁਹ ਅਜਿਹੇ ਪ੍ਰਾਜੈਕਟਾਂ ਨੂੰ ਅੱਗੇ ਵਧਾ ਰਹੇ ਹਨ।

Previous articleਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਧਰਨਾ
Next articleਪਿੰਡਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ