ਭਾਰਤੀ ਅਰਥਸ਼ਾਸਤਰੀ ਨੂੰ ਵਿਸ਼ਵ ਬੈਂਕ ’ਚ ਅਹਿਮ ਅਹੁਦਾ

ਵਾਸ਼ਿੰਗਟਨ (ਸਮਾਜਵੀਕਲੀ) : ਵਿਸ਼ਵ ਬੈਂਕ ਨੇ ਭਾਰਤੀ ਅਰਥਸ਼ਾਸਤਰੀ ਆਭਾਸ ਝਾਅ ਨੂੰ ਦੱਖਣੀ ਏਸ਼ੀਆ ਵਿੱਚ ਵਿਸ਼ਵ ਬੈਂਕ ਦੇ ਇੱਕ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵਿਸ਼ਵ ਬੈਂਕ ਦਾ ਦੱਖਣੀ ਏਸ਼ੀਆ ਵਿੱਚ ਕਲਾਈਮੇਟ ਚੇਂਜ ਐਂਡ ਡਿਜ਼ਾਸਟਰ ਰਿਸਕ ਮੈਨੇਜਮੈਂਟ ਦਾ ਪ੍ਰੈਕਟਿਸ ਮੈਨੇਜਰ ਬਣਾਇਆ ਗਿਆ ਹੈ। ਝਾਅ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ, ਜਦੋਂ ਅੰਫਾਨ ਚੱਕਰਵਾਤ ਨਾਲ ਭਾਰਤ ਦੇ ਪੱਛਮੀ ਬੰਗਾਲ, ਉੜੀਸਾ ਅਤੇ ਬੰਗਲਾਦੇਸ਼ ਵਿਚ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਸ੍ਰੀ ਝਾਅ ਹੋਰ ਪ੍ਰੈਕਟਿਸ ਮੈਨੇਜਰਾਂ, ਆਲਮੀ ਆਗੂਆਂ ਅਤੇ ਗਲੋਬਲ ਸੋਲਿਊਸ਼ਨਜ਼ ਗਰੁੱਪਾਂ ਨਾਲ ਮਿਲ ਕੇ ਵਾਤਾਵਰਨ ਤਬਦੀਲੀ ’ਤੇ ਕੰਮ ਕਰੇਗਾ। ਝਾਅ 2001 ਵਿੱਚ ਵਿਸ਼ਵ ਬੈਂਕ ਨਾਲ ਜੁੜੇ ਸਨ ਅਤੇ ਇਸ ਦੌਰਾਨ ਉਨ੍ਹਾਂ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕੀਤਾ ਹੈ।

Previous articleਕਰੋਨਾ: ਪੰਜਾਬ ਵਿੱਚ ਇੱਕ ਹੋਰ ਮੌਤ
Next articleFour returnees from Kuwait to Telangana test positive