ਭਾਰਤੀ-ਅਮਰੀਕੀ ਵਿਗਿਆਨੀ ਪੰਚਨਾਥਨ ਹੋਣਗੇ ‘ਐੱਨਐੱਸਐੱਫ’ ਦੇ ਡਾਇਰੈਕਟਰ

ਵਾਸ਼ਿੰਗਟਨ (ਸਮਾਜਵੀਕਲੀ) :  ਅਮਰੀਕੀ ਸੰਸਦ ਨੇ ਉੱਘੇ ਭਾਰਤੀ-ਅਮਰੀਕੀ ਵਿਗਿਆਨੀ ਡਾ. ਸੇਤੂਰਮਨ ਪੰਚਨਾਥਨ ਦੇ ਨਾਂ ਨੂੰ ‘ਨੈਸ਼ਨਲ ਸਾਇੰਸ ਫਾਊਂਡੇਸ਼ਨ’ (ਐਨਐੱਸਐਫ) ਦੇ ਡਾਇਰੈਕਟਰ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਵਿਗਿਆਨ ਤੇ ਇੰਜਨੀਅਰਿੰਗ ਦੇ ਗ਼ੈਰ-ਮੈਡੀਕਲ ਖੇਤਰਾਂ ਵਿਚ ਬੁਨਿਆਦੀ ਖੋਜ ਨੂੰ ਉਤਸ਼ਾਹਿਤ ਕਰਦੀ ਇਹ ਚੋਟੀ ਦੀ ਅਮਰੀਕੀ ਸੰਸਥਾ ਹੈ। ਪੰਚਨਾਥਨ (58) ਐਰੀਜ਼ੋਨਾ ਸਟੇਟ ਯੂਨੀਵਰਸਿਟੀ ’ਚ ਪੜ੍ਹਾਉਂਦੇ ਹਨ।

ਐਨਐੱਸਐਫ ਦਾ ਸਾਲਾਨਾ ਬਜਟ ਹੀ 7.4 ਅਰਬ ਅਮਰੀਕੀ ਡਾਲਰ ਹੈ। ਆਪਣੇ ਮਿੱਤਰਾਂ ਤੇ ਪਰਿਵਾਰ ’ਚ ‘ਪੰਚ’ ਵਜੋਂ ਜਾਣੇ ਜਾਂਦੇ ਡਾ. ਸੇਤੂਰਮਨ ਦੇ ਯੋਗਦਾਨ ਨੂੰ ਆਲਮੀ ਪੱਧਰ ’ਤੇ ਵਡਿਆਇਆ ਜਾਂਦਾ ਹੈ। ਅਮਰੀਕਾ ’ਚ ਉਹ ਐਨੇ ਜ਼ਿਆਦਾ ਹਰਮਨਪਿਆਰੇ ਹਨ ਕਿ ਉਨ੍ਹਾਂ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਨੂੰ ਸੈਨੇਟ ਵੱਲੋਂ ‘ਫਾਸਟ ਟਰੈਕ’ ਕੀਤਾ ਗਿਆ ਸੀ ਤੇ ਤਿੱਖੇ ਸਿਆਸੀ ਵਖ਼ਰੇਵਿਆਂ ਦੇ ਬਾਵਜੂਦ ਸੰਸਦ ਨੇ ਇਕਸੁਰ ਹੋ ਕੇ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ।

Previous articleਅਦਾਲਤ ਵਲੋਂ ਬੋਲਟਨ ਦੀ ਪੁਸਤਕ ਰਿਲੀਜ਼ ਨੂੰ ਹਰੀ ਝੰਡੀ
Next articleਯਸ਼ ਰਾਜ ਫਿਲਮਜ਼ ਨੇ ਸੁਸ਼ਾਂਤ ਨਾਲ ਕੀਤੇ ਕਰਾਰ ਦੀਆਂ ਕਾਪੀਆਂ ਪੁਲੀਸ ਨੂੰ ਸੌਂਪੀਆਂ