ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਰੱਦ

ਫਿਲੌਰ ਅੱਪਰਾ ਸਮਾਜ (ਵੀਕਲੀ)– ਹਰ ਸਾਲ ਦੀ ਤਰਾਂ ਕਰਵਾਇਆ ਜਾਂਦਾ ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਇਸ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਮੇਹਰ ਚੰਦ ਮੰਦਿਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱਸਿਆ ਕਿ ਸਰਕਾਰੀ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਤੇ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਣ ਮਿਤੀ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਇਹ ਸ਼ਰਾਧ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨਾਂ ਦੇਸ਼-ਵਿਦੇਸ਼ ‘ਚ ਬੈਠੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਘਰ ‘ਚ ਬੈਠ ਕੇ ਹੀ ਭਾਈ ਜੀ ਦਾ ਨਾਮ-ਸਿਮਰਨ ਕਰਕੇ ਖੁਸ਼ੀਆਂ ਪ੍ਰਾਪਤ ਕਰਨ, ਕਿਉਂਕਿ ਭਾਈ ਮੇਹਰ ਚੰਦ ਜੀ ਸਾਰਿਆਂ ਦੇ ਕਸ਼ਟ ਕੱਟਣ ਵਾਲੇ ਹਨ।

 

Previous articleਅਧਿਆਪਕ ਦੇ ਪੇਸ਼ੇ ਨੂੰ ਰੌਸ਼ਨ ਕਰ ਰਹੇ ਨੇ ਮਾਸਟਰ ਜਸਪਾਲ ਸੰਧੂ
Next articleਸਰਵਣ ਪੁੱਤ ਸਿਰਫ਼ ਕਹਾਣੀ ਬਣ ਕੇ ਹੀ ਰਹਿ ਗਿਆ