ਭਲਕੇ ਦਿੱਲੀ ’ਚ ਦਸਤਕ ਦੇਵੇਗਾ ਮੌਨਸੂਨ

ਨਵੀਂ ਦਿੱਲੀ (ਸਮਾਜਵੀਕਲੀ) :  ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਪਏ ਮੀਂਹ (ਪ੍ਰੀ-ਮੌਨਸੂਨ) ਨੇ ਮੌਸਮ ਤਾਂ ਸੁਹਾਵਣਾ ਕਰ ਦਿੱਤਾ ਪਰ ਦੂਜੇ ਪਾਸੇ ਸ਼ਹਿਰ ਦੇ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਮੀਂਹ ਅਗਲੇ ਕਈ ਦਿਨ ਜਾਰੀ ਰਹੇਗਾ ਅਤੇ ਬੁੱਧਵਾਰ ਤੱਕ ਦਿੱਲੀ ਵਿੱਚ ਮੌਨਸੂਨ ਪੁੱਜ ਜਾਵੇਗਾ।

ਇਸ ਦੌਰਾਨ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਦਰਮਿਆਨਾ ਮੀਂਹ ਪਿਆ। ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਊਪਰਲਾ ਤਾਪਮਾਨ 34.5 ਦਰਜ ਕੀਤਾ ਗਿਆ, ਜੋ ਅਾਮ ਨਾਲੋਂ ਤਿੰਨ ਦਰਜੇ ਘੱਟ ਸੀ। ਅੰਮ੍ਰਿਤਸਰ ’ਚ ਤਾਪਮਾਨ 37.5 ਡਿਗਰੀ ਸੈਲਸੀਅਸ ਰਿਹਾ।

Previous articleTrump freezes H-1B visas; revamp plans may hit Indian outplacement firms
Next articleਨੇਪਾਲ ਪਾਉਣ ਲੱਗਾ ਭਾਰਤ ਦੇ ਕੰਮਾਂ ’ਚ ਅੜਿੱਕਾ