ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਧੂਮਧਾਮ ਨਾਲ ਸੰਪੰਨ

ਮਹਿਤਪੁਰ – (ਨੀਰਜ ਵਰਮਾ) ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਮੰਦਰ ਤੋਂ ਆਰੰਭ ਹੋਕੇ ਬੱਸ ਅੱਡਾ ਸ਼ਾਹਪੁਰ, ਸਰਕਾਰੀ ਕੁਆਟਰਾਂ, ਜੇ ਕੇ ਰੈਸਟ੍ਰੋਡੈਂਟ ਤੋਂ ਬਜਾਰ ਰਾਹੀਂ ਹੁੰਦੀ ਹੋਈ ਮੁੱਢਲਾ  ਸਿਹਤ ਕੇਂਦਰ ਮਹਿਤਪੁਰ ਰਾਹੀਂ ਹੁੰਦੀ ਹੋਈ ਮੁੜ ਮੰਦਿਰ ਵਿਖੇ ਸਮਾਪਿਤ ਹੋਈ।ਸ਼ੋਭਾ ਯਾਤਰਾ ਚ ਵਿਸ਼ੇਸ਼ ਤੌਰ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ, ਜ.ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਸ਼ਾਹਕੋਟ, ਐਸ. ਐਸ ਪੀ ਨਵਜੋਤ ਸਿੰਘ ਮਾਹਲ, ਚਰਨਜੀਤ ਅਟਵਾਲ ਸਾਬਕਾ ਸਪੀਕਰ, ਕੇ. ਐਸ. ਮੱਖਣ,  ਰਣਜੀਤ ਰਾਣਾ , ਸੇਵਾ ਸਿੰਘ ਬੀ. ਡੀ .ਪੀ. ਓ ਮਹਿਤਪੁਰ, ਜ.ਦਲਜੀਤ ਸਿੰਘ ਕਾਹਲੋਂ ਸਰਕਲ ਪ੍ਰਧਾਨ, ਜਥੇ: ਬਲਦੇਵ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ, ਸ਼ਸ਼ਪਾਲ ਪੰਨੂ, ਰਸ਼ਪਾਲ ਸਿੰਘ ਧੰਜੂ, ਹਰਜਿੰਦਰ ਸਿੰਘ ਲਾਟੀਆ, ਹਨੀ ਪਸਰੀਚਾ , ਪਰਸ਼ੋਤਮ ਸੋਂਧੀ, ਸ਼ਿਵ ਪ੍ਰਕਾਸ਼ ਧੀਮਾਨ, ਅਸ਼ਵਨੀ ਕੁਮਾਰ ਵਾਈਸ ਚੇਅਰਮੈਨ, ਮੰਗਾ ਪਹਿਲਵਾਨ, ਸਵਰਨਾ ਰਾਮ, ਸਾਬੀ ਧਾਰੀਵਾਲ, ਜਸਵਿੰਦਰ ਮੱਟੂ, ਅਸ਼ਵਨੀ ਗਿੱਲ, ਡਾ. ਸੋਮ ਨਾਥ, ਕਮਲ, ਜਸਵੀਰ ਚੰਦ ਰਾਜਾ  ਪਹੁੰਚੇ।
          ਸ਼ੋਭਾ ਯਾਤਰਾ ਦੇ ਸਵਾਗਤ ਲਈ ਵੱਖ ਵੱਖ ਥਾਵਾਂ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ। ਸ਼ੋਭਾ ਯਾਤਰਾ ਚ ਮੌਨੂੰ ਮਹਿਤਪੁਰੀ  ਤੇ ਬੇਬੀ ਸੀਮਾ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਸ਼ਬਦ ਗਾ ਕੇ  ਹਾਜਰੀ ਲਗਵਾਈ ਗਈ ਤੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਿਰੋਪਾਉ ਤੇ ਸਨਮਾਨ ਚਿੰਨ• ਦੇ ਕੇ ਸਨਮਾਨਤ ਕੀਤਾ ਗਿਆ। ਸ਼ੋਭਾ ਯਾਤਰਾ ਚ ਮਰੋਕ ਡੀ. ਜੇ. ਵੱਲੋਂ ਸੇਵਾ ਨਿਭਾਈ ਗਈ। ਸ਼ੋਭਾ ਯਾਤਰਾ ਚ ਬੈਂਡ ਤੇ ਸਕੂਲੀ ਬੱਚਿਆਂ ਦੀ ਝਾਂਕੀ ਖਿੱਚ ਦਾ ਕੇਂਦਰ ਰਹੀ। ਲੰਗਰ ਲਗਾਉਣ ਵਾਲੀਆਂ ਕਮੇਟੀਆਂ ਦਾ ਵੀ ਪ੍ਰਧਾਨ ਮੰਗਾ ਪਹਿਲਵਾਨ ਤੇ ਅਸ਼ਵਨੀ ਕੁਮਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
Previous articleਰੋਕੋ ਕੈਂਸਰ ਤੇ ਅੱਖਾਂ ਦਾ ਚੌਥਾ ਫਰੀ ਕੈੰਪ ਬਾਠ ਕਲਾਂ ਚ 19 ਅਤੇ 20 ਅਕਤੂਬਰ ਨੂੰ
Next articlePakistan to remain on FATF grey list till February