ਬੱਚਿਆਂ ਦੀ ਮਨੋਦਸ਼ਾ ‘ਤੇ ਮਾੜੇ ਅਸਰ ਪਾ ਸਕਦਾ ਹੈ ਕਰੋਨਾ

 

ਵਿਸ਼ਵ ਪੱਧਰ ‘ਤੇ ਕਰੋਨਾ ਵਾਇਰਸ ਨਾਲ ਹਾਹਾਕਾਰ ਮੱਚੀ ਹੋਈ ਹੈ। ਹਜੇ ਤੱਕ ਕਈ ਲੱਖ ਲੋਕ ਮੌਤ ਦੇ ਮੂੰਹ ‘ਚ ਸਮਾਂ ਚੁੱਕੇ ਹਨ। ਲੱਖਾਂ ਲੋਕ ਵਾਇਰਸ ਦੇ ਸੰਕਰਮਣ ਨਾਲ ਪੀੜਤ ਹਨ। ਦੁਨੀਆਂ ਭਰ ਦੀ ਅਰਥਵਿਵਸਥਾ ਬਹੁਤ ਪਿੱਛੇ ਚਲੀ ਗਈ ਹੈ। ਖਰਬਾਂ ਰੁਪਏ ਡਾਲਰਾਂ ਦਾ ਨੁਕਸਾਨ ਹੋ ਚੁੱਕਿਆ ਹੈ। ਦੁਨੀਆਂ ਭਰ ‘ਚ ਕਰੋਨਾ ਦਾ ਖ਼ਤਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ।

ਭਾਰਤ ਵਿਚ ਸ਼ਹਿਰਾਂ ਤੋਂ ਮਜ਼ਦੂਰ ਵਰਗ ਆਪਣੇ ਘਰਾਂ ਵੱਲ ਜਾ ਰਿਹਾ ਹੈ। ਸਰਕਾਰ ਚਾਹ ਕੇ ਵੀ ਇਹਨਾਂ ਦੀ ਹੱਲਚੱਲ ਨੂੰ ਰੋਕ ਨਹੀਂ ਪਾ ਰਹੀ ਹੈ। ਲੋਕ ਘਰਾਂ ਵਿਚ ਕੈਦ ਹਨ। ਲੋਕ ਆਪਣੇ ਭਵਿੱਖ ਨੂੰ ਲੈਕੇ ਵੀ ਡਰੇ ਹੋਏ ਹਨ। ਘਰ ਵਿਚ ਸਭ ਤੋਂ ਜਿਆਦਾ ਬੱਚਿਆਂ ਦੇ ਲਈ ਪ੍ਰੇਸ਼ਾਨੀ ਖੜੀ ਹੋ ਗਈ ਹੈ। ਮਾਪਿਆਂ ਲਈ ਬੱਚਿਆਂ ਦਾ ਚਿੜਚਿੜਾ ਹੋਣ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਕਿਉਂਕਿ ਬੱਚੇ ਘਰਾ ‘ਚੋਂ ਬਾਹਰ ਨਹੀਂ ਨਿਕੱਲ ਪਾ ਰਹੇ ਹਨ, ਉਨ੍ਹਾਂ ਦੀ ਅਜ਼ਾਦੀ ਖੁੰਝ ਗਈ ਹੈ। ਇਸ ਲਾਕਡਾਊਨ ‘ਚ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣਾ ਮਾਪਿਆਂ ਦੇ ਲਈ ਦਿਮਾਗੀ ਉਲਝਣ ਅਤੇ ਚਿੰਤਾ ਬਣ ਗਈ ਹੈ। ਹਾਲਾਂਕਿ ਸਰਕਾਰ ਇਹ ਕਹਿ ਰਹੀ ਹੈ ਕਿ ਲਾਕਡਾਉਨ ਵਧਾਉਣ ਦਾ ਕੋਈ ਵਿਚਾਰ ਨਹੀਂ ਹੇ, ਪਰ ਇਹ ਸਿਰਫ ਦਿਲਾਸਾ ਹੈ। ਵਾਇਰਸ ਦਾ ਫੈਲਣਾ ਇਸ ਤਰ੍ਹਾਂ ਰਿਹਾ ਤਾਂ ਸਰਕਾਰ ਨੂੰ ਇਸ ਲਾਕਡਾਊਨ ਨੂੰ ਵਧਾਉਣ ਦੇ ਨਾਲ-ਨਾਲ ਸਖ਼ਤ ਫੈਸਲੇ ਵੀ ਲੈਣੇ ਪੈ ਸਕਦੇ ਹਨ।

ਕਰੋਨਾ ਮਹਾਂਮਾਰੀ ਦੇ ਕਾਰਨ ਲੋਕ ਘਰਾਂ ‘ਚ ਕੈਦ ਹਨ, ਇਸ ਸਮੱਸਿਆ ਨਾਲ ਨਜਿੱਠਣਾ ਵੀ ਇਕ ਚੁਣੌਤੀ ਹੈ। ਸਭ ਤੋਂ ਵੱਡੀ ਮੁਸ਼ਕਿਲ ਬੱਚਿਆਂ ਨੂੰ ਸੰਭਾਲਣਾ ਹੈ। ਬੱਚਿਆਂ ਦੇ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਨੁੰ ਸੰਤੁਲਤ ਅਤੇ ਸਹੀ ਦਿਸ਼ਾ ‘ਚ ਕਾਇਮ ਰੱਖਣਾ ਮਾਪਿਆਂ ਲਈ ਇਕ ਚੁਣੌਤੀ ਭਰਿਆ ਕੰਮ ਹੈ। ਇਹ ਇਕ ਅਜਿਹਾ ਸਮਾਂ ਹੈ ਜਦੋਂ ਸਾਨੂੰ ਬੱਚਿਆਂ ਦੇ ਨਾਲ ਮਿੱਠਾ ਵਿਵਹਾਰ ਕਰਨਾ ਹੋਵੇਗਾ। ਉਨ੍ਹਾਂ ਦੀ ਹਰ ਗੱਲ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਬੱਚੇ ਮਾਨਸਿਕ ਅਵਸਾਦ ਜਾਂ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਣ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਖਿਆਲ ਰੱਖਣਾ ਹੋਵੇਗਾ। ਮਨੋਚਿਕਿਤਸਕ ਵੀ ਇਹਨਾਂ ਹਲਾਤਾਂ ਨੂੰ ਬੇਹੱਦ ਗੰਭੀਰ ਮੰਨਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਲੰਮੇ ਸਮੇਂ ਤੱਕ ਇਕਾਂਤਵਾਸ ਨਾਲ ਬੱਚਿਆਂ ਅਤੇ ੳਮਰਦਰਾਜ਼ ਲੋਕਾਂ ਦੀ ਮਨੋਦਸ਼ਾ ਨੁੰ ਵੀ ਕਰੋਨਾ ਪ੍ਰਭਾਵਤ ਕਰ ਸਕਦਾ ਹੈ। ਕੁਝ ਗਤੀਵਿਧੀਆਂ ਅਤੇ ਸਾਵਧਾਨੀਆਂ ਰੱਖ ਕੇ ਇਸ ਮੁਸ਼ਕਿਲ ਸਮੇਂ ‘ਚ ਬੱਚਿਆਂ ਦੇ ਵਿਕਾਸ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ। ਮਾਪਿਆਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਰਾਂ ਦੀਆਂ ਰਚਨਾਤਮਕ ਰੁਚੀਆਂ ਨੂੰ ਬਾਹਰ ਕੱਢਣਾ ਪਵੇਗਾ। ਡਰਾਇੰਗ ਬਣਾਉਣਾ, ਖਿਡਾਉਣੇ ਬਣਾਉਣਾ, ਸੰਗੀਤ ਅਤੇ ਨਾਚ ਸਿੱਖਣਾ ਜਰੂਰੀ ਹੈ। ਬੱਚਿਆਂ ਨੂੰ ਸਵੇਰ ਦੇਰ ਤੱਕ ਸੌਣ ਤੋਂ ਮਨ੍ਹਾਂ ਨਾ ਕਰੋ। ਦਿਨ ਵਿਚ ਵੀ ਬੱਚਿਆਂ ਨੂੰ ਘੱਟੋ ਘੱਟ ਦੋ ਘੰਟੇ ਅਰਾਮ ਕਰਨ ਦਿਓ।

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,
ਬੰਠਿਡਾ

Previous articleਪਰਵਾਸੀ ਮਜ਼ਦੂਰਾਂ ਦੇ ਭੋਜਨ ਤੇ ਰਹਿਣ ਦਾ ਪ੍ਰਬੰਧ ਕੀਤਾ: ਕੈਪਟਨ
Next articleAKSHAY KUMAR ENCOURAGES OTHERS TO “PUT DISTRESS TO REST” IN MENTAL HEALTH AWARENESS CAMPAIGN TO HELP THOSE AFFECTED BY COVID-19 IMPACT