ਬੰਗਲੌਰ ਟੀਮ ਆਈਪੀਐਲ ਸੂਚੀ ’ਚ ਜਿੱਥੇ ਹੈ, ਉਸ ਦੀ ਹੀ ‘ਹੱਕਦਾਰ’: ਕੋਹਲੀ

ਰੌਇਲ ਚੈਲੰਜਰਜ਼ ਬੰਗਲੌਰ ਦੀ ਆਈਪੀਐਲ ਵਿੱਚ ਲਗਾਤਾਰ ਪੰਜਵੀ ਹਾਰ ਮਗਰੋਂ ਕਪਤਾਨ ਵਿਰਾਟ ਕੋਹਲੀ ਨੇ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਇਸ ਨਮੋਸ਼ੀਜਨਕ ਪ੍ਰਦਰਸ਼ਨ ਮਗਰੋਂ ਅਸੀਂ ਅੰਕ ਸੂਚੀ ਵਿੱਚ ਜਿੱਥੇ ਹਾਂ, ਉਸ ਦੇ ਹੀ ਹੱਕਦਾਰ ਹਾਂ।’’ ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 205 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ, ਪਰ ਆਂਦਰੇ ਰੱਸਲ ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਆਖ਼ਰੀ 24 ਗੇਂਦਾਂ ਵਿੱਚ 66 ਦੌੜਾਂ ਬਣਾ ਕੇ ਪੰਜ ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ।
ਕੋਹਲੀ ਨੇ ਮੈਚ ਮਗਰੋਂ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਆਖ਼ਰੀ ਚਾਰ ਓਵਰਾਂ ਵਿੱਚ ਜਿਸ ਤਰ੍ਹਾਂ ਗੇਂਦਬਾਜ਼ੀ ਕੀਤੀ ਉਹ ਸਵੀਕਾਰਨ ਯੋਗ ਨਹੀਂ ਹੈ। ਸਾਨੂੰ ਵੱਧ ਫੁਰਤੀ ਵਰਤਣ ਦੀ ਲੋੜ ਹੈ। ਕੁੱਝ ਵੀ ਸਾਡੇ ਮੁਤਾਬਕ ਨਹੀਂ ਹੋਇਆ ਅਤੇ ਅਸੀਂ ਦਬਾਅ ਵਿੱਚ ਆ ਗਏ। ਇਸ ਸੈਸ਼ਨ ਵਿੱਚ ਹੁਣ ਤੱਕ ਇਹੀ ਸਾਡੀ ਕਹਾਣੀ ਰਹੀ ਹੈ।’’ ਰੱਸਲ ਨੇ ਸਿਰਫ਼ 13 ਗੇਂਦਾਂ ਵਿੱਚ 48 ਦੌੜਾਂ ਬਣਾ ਕੇ ਕੇਕੇਆਰ ਨੂੰ ਯਾਦਗਾਰ ਜਿੱਤ ਦਿਵਾਈ, ਜਦਕਿ ਬੰਗਲੌਰ ਲਈ ਪੰਜ ਮੈਚਾਂ ਵਿੱਚ ਇਹ ਪੰਜਵੀਂ ਹਾਰ ਹੈ।’’ ਉਸ ਨੇ ਕਿਹਾ, ‘‘ਅਸੀਂ ਅਜਿਹੀ ਗੇਂਦਬਾਜ਼ੀ ਜਾਰੀ ਰੱਖਾਂਗੇ ਅਤੇ ਦਬਾਅ ਦੀ ਹਾਲਤ ਵਿੱਚ ਮਜ਼ਬੂਤੀ ਨਹੀਂ ਵਿਖਾਵਾਂਗੇ ਤਾਂ ਟੀਮ ਅੰਕ ਸੂਚੀ ਵਿੱਚ ਜਿੱਥੇ ਹੈ, ਉਸ ਦੀ ਹੱਕਦਾਰ ਰਹੇਗੀ।’’ ਉਸ ਨੇ ਕਿਹਾ, ‘‘ਏਬੀ ਡਿਵਿਲੀਅਰਜ਼ ਨੂੰ ਆਖ਼ਰੀ ਓਵਰਾਂ ਵਿੱਚ ਜ਼ਿਆਦਾ ਸਟਰਾਈਕ ਦਾ ਮੌਕਾ ਨਹੀਂ ਮਿਲਿਆ। ਮੈਨੂੰ ਲੱਗਿਆ ਕਿ ਜਿੱਤ ਦਰਜ ਕਰਨ ਲਈ ਇੰਨ੍ਹੀਆਂ ਦੌੜਾਂ ਕਾਫ਼ੀ ਸਨ।’’

”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਆਖ਼ਰੀ ਚਾਰ ਓਵਰਾਂ ਵਿੱਚ ਜਿਸ ਤਰ੍ਹਾਂ ਗੇਂਦਬਾਜ਼ੀ ਕੀਤੀ ਉਹ ਸਵੀਕਾਰਨ ਯੋਗ ਨਹੀਂ ਹੈ। ਸਾਨੂੰ ਵੱਧ ਫੁਰਤੀ ਵਰਤਣ ਦੀ ਲੋੜ ਹੈ। ਕੁੱਝ ਵੀ ਸਾਡੇ ਮੁਤਾਬਕ ਨਹੀਂ ਹੋਇਆ ਅਤੇ ਅਸੀਂ ਦਬਾਅ ਵਿੱਚ ਆ ਗਏ।” – ਵਿਰਾਟ ਕੋਹਲੀ, ਕਪਤਾਨ, ਆਰਸੀਬੀ

Previous articleਅਲਜ਼ਾਰੀ ਜੋਸੇਫ ਦੇ ਸਿਰ ’ਤੇ ਮੁੰਬਈ ਨੇ ਸਨਰਾਈਜ਼ਰਜ਼ ਨੂੰ ਹਰਾਇਆ
Next articleਦਿੱਲੀ ਖ਼ਿਲਾਫ਼ ਬੰਗਲੌਰ ਨੂੰ ਜਿੱਤ ਦਾ ਖਾਤਾ ਖੁੱਲ੍ਹਣ ਦੀ ਉਮੀਦ