ਬੜੀ ਧੂੰਮ-ਧਾਮ ਨਾਲ ਮਨਾਇਆ ਬਾਬਾ ਸਾਹਿਬ ਦਾ ਜਨਮ ਦਿਹਾੜਾ

ਜਲੰਧਰ (ਸ.ਵੀ.ਬਿਉਰੋ) ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ.) ਪੰਜਾਬ, ਤਕਸ਼ਿਲਾ ਮਹਾਬੁੱਧ ਵਿਹਾਰ ਕਾਦੀਆਂ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬਡੇਕਰ ਜੀ ਦਾ 129ਵਾਂ ਜਨਮ ਦਿਨ ਬਹੁਤ ਸ਼ਰਧਾ ਅਤੇ ਧੂੰਮ-ਧਾਮ ਨਾਲ ਮਨਾਇਆ ਗਿਆ। ਤਕਸ਼ਿਲਾ ਮਹਾਬੁੱਧ ਵਿਹਾਰ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਬੁੱਤ ਨੂੰ ਸੁਸਾਇਟੀ ਦੇ ਪ੍ਰਮੁੱਖ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਆਪਣੀ ਸ਼ਰਧਾ ਦਾ ਇਜਹਾਰ ਕੀਤਾ। ਇਸ ਸ਼ੁਭ ਮੌਕੇ ਤੇ ਸ੍ਰੀ ਵਿਜੈ ਬੋਧੀ, ਨੰਦ ਕੁਮਾਰ, ਰਾਜ ਕੁਮਾਰ, ਸੀਮਾਰਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਭਿਖਸ਼ੂ ਪ੍ਰਗਿਆ ਬੋਧੀ ਇੰਚਾਰਜ ਤਕਸ਼ਿਲਾ ਮਹਾਬੁੱਧ ਵਿਹਾਰ ਅਤੇ ਭਿਖਸ਼ੂ ਬੁੱਧਰਤਨ ਜੀ ਨੇ ਇਸ ਮੌਕੇ ਬੁੱਧ ਵੰਦਨਾ, ਤ੍ਰੀਸ਼ਰਣ ਅਤੇ ਪੰਚਸ਼ੀਲ ਦਾ ਪਾਠ ਕੀਤਾ ਅਤੇ ਸਭ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਵਿਸ਼ੇਸ਼ ਪ੍ਰਾਥਨਾ ਕਰਕੇ ਵਿਸ਼ਵ ਨੂੰ ਕਰੋਨਾ ਵਾਇਰਸ ਤੋਂ ਨਿਜਾਤ ਮਿਲਣ ਦੀ ਕਾਮਨਾ ਕੀਤੀ।

ਜਾਰੀ ਕਰਤਾ : ਹਰਭਜਨ ਸਾਂਪਲਾ (ਐਡਵੋਕੇਟ)
ਪ੍ਰਧਾਨ ਸੁਸਾਇਟੀ
ਮੋਬਾਇਲ : 9872666784

Previous articleਦੇਸ ਵਿਦੇਸ਼ ‘ਚ ਵੀ ਬੜੀ ਧੂੰਮ-ਧਾਮ ਨਾਲ ਮਨਾਇਆ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ
Next articleਕਨੂੰਨ ਦਾ ਹੱਥ ਕੱਟਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ