ਬ੍ਰਿਟੇਨ ਦੇ ਪ੍ਧਾਨ ਮੰਤਰੀ ਨੇ ਭਾਰਤੀ ਮੂਲ ਦੇ ਵਿਦਵਾਨ ਨੂੰ ਦਿੱਤੀ ਇਹ ਅਹਿਮ ਜ਼ਿੰਮੇਵਾਰੀ

ਲੰਡਨ (ਸਮਾਜ ਵੀਕਲੀ-ਰਾਜਵੀਰ ਸਮਰਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤੀ ਮੂਲ ਦੇ ਵਿਦਵਾਨ ਯਾਦਵਿੰਦਰ ਮਾਲਹੀ ਨੂੰ ਲੰਡਨ ਸਥਿਤ ਕੁਦਰਤੀ ਇਤਿਹਾਸ ਮਿਊਜ਼ੀਅਮ ਦਾ ਨਵਾਂ ਟਰੱਸਟੀ ਨਿਯੁਕਤ ਕੀਤਾ ਹੈ। 52 ਸਾਲਾ ਯਾਦਵਿੰਦਰ ਅਦਾਇਗੀਸ਼ੁਦਾ ਸਲਾਹਕਾਰ ਦੇ ਤੌਰ ‘ਤੇ ਅਹੁਦਾ ਸੰਭਾਲਣਗੇ ਅਤੇ ਇਹਨਾਂ ਦਾ 4 ਸਾਲ ਦਾ ਕਾਰਜਕਾਲ ਮਈ 2024 ਤੱਕ ਰਹੇਗਾ।

ਮਾਲਹੀ ਆਰਕਸਫੋਰਡ ਯੂਨੀਵਰਸਿਟੀ ਵਿਚ ਵਾਤਾਵਰਣ ਵਿਗਿਆਨ ਦੇ ਪ੍ਰੋਫੈਸਰ ਹੋਣ ਦੇ ਨਾਲ ਹੀ ਕਈ ਹੋਰ ਵਿਭਾਗਾਂ ਵਿਚ ਵੀ ਪੜ੍ਹਾਉਂਦੇ ਹਨ। ਉਹਨਾਂ ਨੇ ਕਿਹਾ,”ਬਚਪਨ ਵਿਚ ਜਦੋਂ ਮੈਂ ਕੁਦਰਤੀ ਇਤਿਹਾਸ ਮਿਊਜ਼ੀਅਮ ਦੀ ਪਹਿਲੀ ਯਾਤਰੀ ਕੀਤੀ ਉਦੋਂ ਤੋਂ ਮੈਂ ਇਸ ਨੂੰ ਲੈ ਕੇ ਬਹੁਤ ਰੋਮਾਂਚਿਤ ਰਿਹਾ ਹਾਂ ਅਤੇ ਮੈਂ ਇਸ ਦੇ ਟਰੱਸਟੀ ਦੇ ਤੌਰ ‘ਤੇ ਆਪਣੀ ਨਵੀਂ ਨਿਯੁਕਤੀ ਨੂੰ ਲੈਕੇ ਖੁਸ਼ ਹਾਂ। ਮੇਰਾ ਮੰਨਣਾ ਹੈ ਕਿ ਬ੍ਰਿਟੇਨ ਵਿਚ ਇਸ ਸੰਸਥਾ ਦੇ ਇਲਾਵਾ ਕੋਈ ਦੂਜੀ ਈਕਾਈ ਕੁਦਰਤੀ ਦੁਨੀਆ ਦੀ ਮਹਿਮਾ ਦਾ ਜਸ਼ਨ ਇਸ ਨਾਲੋਂ ਬਿਹਤਰ ਨਹੀਂ ਮਨਾਉਂਦੀ।”

ਡਿਜੀਟਲ, ਸੰਸਕ੍ਰਿਤੀ, ਮੀਡੀਆ ਅਤੇ ਖੇਡ ਵਿਭਾਗ (ਡੀ.ਸੀ.ਐੱਮ.ਐੱਸ.) ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਮਾਲਹੀ ਨੇ ਰਿਸਰਚ ਦੇ ਜ਼ਰੀਏ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਅਤੇ ਜੀਵ ਮੰਡਲ ਦੀਆਂ ਹੋਰ ਤਰ੍ਹਾਂ ਦੀਆਂ ਤਬਦੀਲੀਆਂ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਨਾਲ ਹੀ ਇਸ ‘ਤੇ ਵੀ ਧਿਆਨ ਦਿਵਾਇਆ ਹੈ ਕਿ ਕਿਸ ਤਰ੍ਹਾਂ ਜੀਵ-ਵਿਗਿਆਨਕ ਦੀ ਸੁਰੱਖਿਆ ਅਤੇ ਬਹਾਲੀ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਵਿਚ ਯੋਗਦਾਨ ਦੇ ਸਕਦੀ ਹੈ।

Previous articleਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਨੇ ਸਿੱਖਿਆ ਸਕੱਤਰ ਅਤੇ ਡੀ ਪੀ ਆਈ ਐਲੀਮੈਂਟਰੀ ਨਾਲ ਕੀਤੀ ਮੀਟਿੰਗ 
Next articleਪੱਤਰਕਾਰ ਮੇਜਰ ਸਿੰਘ ਦੀ ਪੁਲਿਸ ਵਲੋਂ ਕੁੱਟਮਾਰ ਦੀ ਵਰਲਡ ਸਿੱਖ ਪਾਰਲੀਮੈਂਟ ਵਲੋਂ ਸਖਤ ਨਿਖੇਧੀ