ਬੌਧਿਕ ਮਾਫੀਏ ਦੀ ਕੰਗਾਲੀ !

ਇਲਤੀ ਬਾਬਾ

(ਸਮਾਜ ਵੀਕਲੀ)

ਬੌਧਿਕਤਾ ਦੇ ਉਪਰ ਬਹੁਤ ਚਿਰ ਤੋਂ ਖੱਬੂਆਂ ਦਾ ਕਬਜ਼ਾ ਹੈ। ਉਹ ਹਰ ਮਸਲੇ ਨੂੰ ਆਪਣੇ ਬਣਾਏ ਫਰਮਿਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਢੰਗ ਤਰੀਕੇ ਜੜ ਕੇ ਫੇਰ ਰਲ ਕੇ ਪ੍ਰਚਾਰਦੇ ਦੇ ਰਹੇ ਹਨ । ਖੱਬੂ ਜਿੰਨੇ ਬੌਧਿਕ ਪੱਖੋ ਤੇਜ ਤਰਾਰ ਹਨ ਤੇ ਓਨੇ ਹੀ ਜੁਗਾੜੀ ਵੀ ਸਿਰੇ ਦੇ ਹਨ। ਨਿਗਾ ਕਿਤੇ ਤੇ ਨਿਸ਼ਾਨਾ ਕਿਤੇ ਹੋਰ ਹੁੰਦਾ ਹੈ।

ਪੰਜਾਬੀ ਦੇ ਬੌਧਿਕ ਸ਼ਾਇਰ ਸਦਾ ਹੀ ਆਪਣੇ ਆਪ ਨੂੰ ਲੋਕਾਂ ਦੇ ਨਾਲ ਜੁੜੇ ਹੋਣ ਦਾ ਦੰਭ ਰਚਦੇ ਹਨ ਤੇ ਯਾਰੀ ਸੱਤਧਾਰੀਆਂ ਨਾਲ ਪਾ ਕੇ ਆਪਣਾ ਉਲੂ ਸਿੱਧਾ ਕਰਦੇ ਰਹੇ। ਇਸ ਦਾ ਅਸਰ ਇਹ ਹੋਇਆ ਕਿ ਲੋਕ ਹੌਲੀ ਹੌਲੀ ਬੌਧਿਕਵਾਦੀਆਂ ਤੋਂ ਕਿਨਾਰਾਕਸ਼ੀ ਕਰਕੇ ਨੀਮ ਬੇਹੋਸ਼ੀ ਵਿੱਚ ਚਲੇ ਗਏ।

ਬੌਧਿਕਵਾਦੀ ਵਾਤਆਨਕੂਲ ਮਹਿਲਾ ਤੇ ਦਫਤਰਾਂ ਦੇ ਵਿੱਚ ਬੈਠ ਕੇ ਜੁਗਾਲੀ ਕਰਦੇ ਰਹੇ। ਹਰ ਕਿਸ਼ਨ ਵਰਗੇ ਸੱਤਾ ਵਿੱਚ ਵੜ ਕੇ ਸੁਰਜੀਤ ਹੋ ਗਏ। ਉਹਨਾਂ ਦੇ ਬੋਲਾਂ ਤੇ ਫੁੱਲ ਚਾੜ੍ਨ ਵਾਲੇ ਕੰਗਾਲ ਹੋ ਗਏ.ਕੇਹੀ ਵਿਡੰਬਨਾ ਹੈ…

ਕਈ ਚੈਨ ਨਾਲ ਸੁੱਤੇ ਤੇ ਅਨੰਦ ਹੋ ਗਏ ਤੇ ਕਈ.ਜਤਿੰਦਰ ਸ਼ਬਦਾਂ ਦੇ ਸਿਕੰਦਰ ਹੋ ਗਏ। ਉਹਨਾਂ ਕਦੇ ਸੱਜਿਆ ਦੇ ਨਾਲ ਕਦੇ ਏਜੰਸੀਆਂ ਦੇ ਨਾਲ ਯਾਰੀ ਤੇ ਫੁਲਕਾਰੀ ਪਾ ਕੇ ਰੱਖੀ। ਆਪਣਾ ਉਲੂ ਸਿੱਧਾ ਕੀਤਾ ।

ਜੋ ਵੀ ਹੋਇਆ ਤੇ ਜੋ ਵੀ ਹਸ਼ਰ ਤੁਹਾਡੇ ਸਾਹਮਣੇ ਹੈ।

ਬੌਧਿਕਤਾ ਬੰਦ ਅਲਮਾਰੀਆਂ ਦੇ ਵਿੱਚ ਬਹਿ ਕੇ ਸਿਉਕ ਛੱਕਦੀ ਰਹੀ ਤੇ ਅਵਾਮ ਇਨਕਲਾਬ ਉਡੀਕਦਾ ਹੋਇਆ ਡੇਰਿਆਂ ਦਾ ਚੇਲਾ ਹੋ ਗਿਆ । ਲੋਕਾਂ ਦਾ ਭਰਮ ਧਰਮ ਵੱਲ ਵੱਧ ਗਿਆ.ਤੇ ਡੇਰੇ ਵਾਲਿਆਂ ਦਾ ਧੰਦਾ ਚੱਲ ਪਿਆ…ਲੋਕ ਦੀਵਾਨ ਸੁਣ ਸਵਰਗ ਦੇ ਸੁਪਨੇ ਲੈਣ ਲੱਗੇ..ਪਰ ਗਏ ਠੱਗੇ..।

ਬੌਧਿਕ ਵਾਦੀ ਹੁਣ ਵਾਦ ਵਿਵਾਦ ਨਹੀਂ ਸੰਵਾਦ ਕਰਦੇ ਹਨ। ਮੱਠਾੰ ਦੇ ਮਹੰਤ ਬਣ ਕੇ ਮਰਨ ਜੰਮਣ ਤੇ ਖੁਸਰਿਆਂ ਤੇ ਮਿਰਾਸੀਆਂ ਦੇ ਵਾਂਗ ਵਧਾਈਆਂ ਦੇਣ ਤੇ ਅਸਫੋਸ ਕਰਨ ਜਾਂਦੇ ਹਨ।

ਮੱਠਾਂ ਦੇ ਮਹੰਤ ਸੰਤ ਬਣ ਕੇ ਵੱਖ ਵੱਖ ਥਾਵਾਂ ਉਤੇ ਬੌਧਿਕ ਪ੍ਰਵਚਨਾਂ ਦੇ ਨਾਲ ਮਿਕਸਭਾਸ਼ਾ ਦਾ ਵਿਖਿਆਨ ਕਰਦੇ ਤੇ ਮਾਲ ਛੱਕਦੇ ਹਨ। ਚੰਡੀਗੜ੍ਹ ਦੇ ਡੇਰੇ ਦਾ ਮਹੰਤ ਜੋ ਦਵੰਦਵਾਦੀ ਬੌਧਿਕ ਤੇ ਵਿਚ ਵਿਚਾਲੇ ਦਾ ਬੁਲਾਰਾ ਹੈ …ਉਹ ਹਰ ਥਾਂ ਬੈਰਾਗੀ ਸਾਧ ਬਣ ਕੇ ਗਜ਼ਾ ਕਰਦਾ ਹੈ..ਤੇ ਉਸ ਦੀਆਂ ਚੇਲੀਆਂ ਆਪਣੇ ਆਪਣੇ ਡੇਰਿਆਂ ਦੇ ਵਿੱਚ ਬੌਧਿਕਤਾ ਦੇ ਦੀਵਾਨ ਸਜਾਉਦੀਆਂ ਪ੍ਰਭੂ ਦੇ ਗੁਣ ਗਾਉਦੀਆਂ ਹਨ!

ਚੋਰਾਂ ਦਾ ਮਾਲ ਲਾਠੀਆਂ ਦੇ ਗਜ਼
ਭਲਾ ਹੋਇਆ ਮੇਰਾ ਚਰਖਾ ਟੁੱਟਿਆ ..
ਹੁਣ ਤੇ ਭਾਊ ਜੀ
ਚਰਖਾ ਵੀ ਰੋਵੇ ਤੇ ਕੱਤਣ ਵਾਲੀ ਵੀ…

ਇਕ ਦਿਨ ਚਰਖੇ ਵਾਲੀ ਕਿਸਾਨ ਮੋਰਚੇ ਤੋਂ ਗਜ਼ਾ ਕਰ ਜਦ ਕੋਠੇ ਦਾ ਦਰਵਾਜ਼ਾ ਲੰਘਣ ਲੱਗੀ ਤਾਂ ਜਿੰਦਰੇ ਨੇ ਸ਼ੈਨਤ ਮਾਰੀ …

ਕੀ ਗੱਲ ਅੈ! ਬੁੱਲ ਲਟਕਾਏ ਨੇ ਜਿਵੇ ਗੁਰਦੇਵ ਰੁਪਾਣਾ ਮਿਲ ਗਿਆ ਹੋਵੇ ? ਜਿੰਦਰੇ ਨੇ ਗਿੱਟੇ ਤੇ ਨਹੀਂ ਸਗੋਂ ਮੱਥੇ ਦੇ ਵਿੱਚ ਫੜਾਕ ਦੇਣੇ ਮਾਰੀ…ਉਸ ਦੇ ਅੱਖਾਂ ਦੇ ਵਿਚੋਂ ਗੰਗਾ ਤੁਰੀ।

ਉਹ ਚੁੰਨੀ ਦੇ ਨਾਲ ਹੰਝੂਆਂ ਨੂੰ ਲੁਕਾਉਦੀ ਬੋਲੀ ।

“ਨਹੀਂ ਨਹੀ ਕੁੱਝ ਨੀ ਹੋਇਆ ਇਹ ਤੇ.ਬੇੜੀ …..ਬਹਿਗੀ…ਤੇ ਮੈਂ ਤੇ ਨਾਤੀ ਧੋਤੀ ਰਹਿ ਗੀ…ਚੱਲ ਇਹ ਕਿਹੜਾ ਕੁੰਭ ਦਾ ਮੇਲਾ ਬਾਰੀ ਬਰਸੀ ਆਉਣਾ…ਲੈ ਅਗਲੇ ਸਾਲ..ਮੁੰਡਾ ਪੱਕ ਹੋ ਜਾਣਾ ਕਾਗਜ ਦਾਖਲ ਕਰ ਆਈ ਆ…!”

ਉਹਨੇ ਧੁਪ ਰੰਗੀ ਚੁੰਨੀ ਸਿਰ ਉਤੇ ਲਈ। ਉਹ ਜਿੰਦਰੇ ਨੇ ਫੇਰ ਪੁੱਛਿਆ ….”ਚੱਲ ਤੂੰ ਅੈ ਦੱਸ ਕਿ ਤੂ ਖੁਸ਼ੀ ਨਾਲ ਕਿਓ..ਖੀਵਾ ਹੋਇਆ ਬੈਠਾ .ਕੋਈ ਲਾਟਰੀ ਨਿਕਲ ਆਈ..?” ਲੈ ਮੈ ਤੇ ਲੱਗਦਾ ਕਮਲੀ ਹੋ ਗੀ..ਜਿੰਦੇ ਦੀ ਚਾਬੀ ਦੀ ਥਾਂ ਪੈਨ ਹੀ ਫਸਾ ਕੇ ਬਹਿ ਗੀ…!” ਹੁਣ ਕੀ ਹੋਊਗਾ।

ਹੁਣ ਗੱਲ ਨਾ ਹੁਸਨ ਦੀ ਨਾ ਜਸ਼ਨ ਦੀ ਹੈ. ਹੁਣ ਤੇ ਗੱਲ…ਪੁਰਸਕਾਰ ਦੀ ਹੈ..ਜਿਹੜਾ ਮੇਰੇ ਕੋਲੋਂ ਤਿਲਕੀ ਜਾਂਦਾ …ਪਤਾ ਨੀ ਹੱਥਾਂ ਨੂੰ ਕੀ ਲੱਗ ਗਿਆ ਹੈ..ਪਹਿਲਾਂ ਹੱਥ ਧੋ ਲਵਾਂ ਫੇਰ…ਟੂਟੀ ਵੀ ਬੁੱਲ ਟੇਰਣ ਲੱਗੀ…ਹਾਏ ਮੇਰੀ ਕਿਸਮਤ…ਹੁਣ ਕਿਵੇ ਹਨੇਰੇ ਨੂੰ ਕਹਾਂ ….ਕਿ ਬਾਕੀ ਸਭ ਖੈਰ ਹੈ?… ਚਿੱਠੀਆਂ ਦਾ ਰੁੱਗ ਆ ਗਿਆ..ਗੱਲ ਇਕ ਵੀ ਕੰਮ ਦੀ ਨੀ ਆਈ….!..ਹੇ ਰਾਮ..!

ਗੱਲ ਤੇ ਬੌਧਿਕ ਜੁਗਤੂਆਂ ਦੀ ਕਰਨੀ ਸੀ ਪਰ ਵਿਚੇ ਹੀ ਇਕ ਸਾਧਵੀ ਦੀ ਗੱਲ ਚੇਤੇ ਆ ਗਈ ਸੀ! ਹੁਣ ਬੌਧਿਕ ਡੇਰਿਆਂ ਦੀਆਂ ਸਾਧਵੀਆਂ ਦੇ ਪ੍ਰਵਚਨ ਸੁਨਣ ਦਾ ਸਮਾਂ ਹੋ ਗਿਆ ਹੈ! ਵਿਸ਼ਵ ਸਾਧ ਸੰਮੇਲਨ ਦੀਆਂ ਤਿਆਰੀਆਂ ਜੋਰਾਂ ਤੇ ਹਨ..ਮਾਤਭਾਸ਼ਾ ਨੂੰ ਹਸਪਤਾਲ ਭਰਤੀ ਕਰਵਾ ਕੇ ਗਜ਼ਾ ਕਰਨ ਨਿਕਲਣਾ ਹੈ। ਮੁੜਦਿਆਂ ਤੱਕ ਤੁਸੀ ਆਲੇ ਦੁਆਲੇ ਦੇ ਪਿੰਡਾਂ ਤੇ ਘਰਾਂ ਤੋਂ ਸੂਹ ਲਵੋ ਕਿ ਕੈਨੇਡਾ ਦੇ ਵਿੱਚ ੨੫ ਹੀ ਫੜੇ ਗਏ ਕਿ ਪੱਚੀ ਸੌ…ਕਈਆਂ ਦੇ ਕੋਠੇ ਵੀ ਫੜੇ ਗਏ …ਜੀਬੀ ਰੋੜ੍ਹ ਵਾਲੇ! ਜਿਹਨਾਂ ਦੇ ਲਾਲ ਤੇ ਲਾਲੀਆਂ ਦੇ ਹੁਣ ਡਾਲਰ ਆਉਣੇ ਬੱਦ ਹੋ ਗਏ ਹਨ!

ਵਾਹ ਪੰਜਾਬੀਓ.ਥੋਡੀ ਰੀਸ ਕੌਣ ਕਰ ਲੂ!”

ਵਾਹ ਜੀ ਵਾਹ ਬੌਧਿਕ ਜੁਗਤੂ ਦੀਆਂ ਗੱਲਾਂ ਨੂੰ ਬੇਸਮਜ਼ ਪਰਜਾ ਕੀ ਜਾਣੇ। ਉਹ ਤੇ ਨੇ ਨਿਆਣੇ ਨੇ ਅਸੀਂ ਤੇ..ਸਿਆਣੇ ਹਾਂ !.
ਸਿਆਣਪ ਜਰੂਰ ਲਵੋ ਪਰ ਕੱਪੜੇ ਬਚਾ ਕੇ ਰੱਖੋ! ਜੈ ਬੌਧਿਕ ਸਾਧਵੀ ਦੀ!”

ਇਲਤੀ ਬਾਬਾ ਕਰੇ ਕਲੋਲ…ਬੋਲੀ ਜਾਵੇ ਝੂਠੇ ਬੋਲ….!

ਬੌਧਿਕ ਕੰਗਾਲੀ ਨੇ ਹੀ ਮਿੱਤਰ ਸੈਨ ਮੀਤ ਨੂੰ ਕੰਮ ਲਾ ਦਿੱਤਾ …ਜੇ ਇਹ ਨਾ ਅੰਨ੍ਹੇ ਵਾਂਗੂੰ ਰਿਊੜੀਆਂ ਵੰਡਿਆ ਕਰਦੇ…ਆ ਪਾਟਕ ਕਿਥੇ ਪੈਣੇ ਸੀ…ਹੁਣ ਕੀ ਮੂੰਹ ਦਿਖਾਉਣਗੇ ਅਦਾਲਤ ਵਿੱਚ …ਅਗਲਿਆਂ ਦੇ ਕੋਲ ਸਬੂਤ ਹਨ…ਅਦਾਲਤ ਨੇ ਸਬੂਤ ਦੇ ਅਧਾਰਿਤ ਫੈਸਲਾ ਦੇਣਾ!
ਹੁਣ ਕਿਹੜੇ ਕਿਹੜੇ ਫਸਣਗੇ….ਜੇ ਸੁਆਦ ਲੈਣਾ ਤਾਂ ਮੀਤ ਦੀ ਯੂਟਿਊਬ ਤੇ ਨਵੀਂ ਮੁਲਾਕਾਤ ਸੁਣ ਲਵੋ…।

ਇਲਤੀ ਬਾਬਾ
/-/420.. ਕੂਹਣੀ ਮੋੜ
9464370823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮ ਦੀ ਤਾਕਤ
Next articleਬਾਲ -ਮਜ਼ਦੂਰੀ ਵਿਰੋਧੀ ਦਿਵਸ , 12 ਜੂਨ