ਬੋਹੜ ਨਾਲ ਗੱਲਾਂ…..

ਪ੍ਰੀਤ ਘੱਲ ਕਲਾਂ

(ਸਮਾਜ ਵੀਕਲੀ)

ਚੜ੍ਹਦੀ ਕਲਾਂ ਵਿੱਚ ਰਹਿਣ ਵਾਲਾ ਬਾਪੂ ਮਹਿੰਦਰ ਸਿੰਘ ਆਪਣੀ ਮੁੱਛ ਹਮੇਸ਼ਾ ਖੜੀ ਰੱਖਦਾਂ ਸੀ। ਪਿੰਡ ਰੱਖਾਂ ਕਲਾਂ ਦਾ ਕਹਿੰਦਾ ਕਹਾਉਂਦਾ ਸਰਦਾਰ ਸੀ। ਪਿੰਡ ਰੱਖਾਂ ਦੇ ਲੋਕ ਬਾਪੂ ਨੂੰ ਮਿੰਦਰ ਸਿਉਂ ਕਹਿ ਕੇ ਬਲਾਉਂਦੇ ਸੀ।ਮਿੰਦਰ ਸਿਉਂ ਦਾ ਪਿੰਡ ਵਿੱਚ ਇਹਨਾਂ ਸਤਿਕਾਰ ਸੀ ਕਿ ਉਹ ਆਪਣੇ ਸਮੇਂ ਦੀ ਅਦਾਲਤ ਸੀ ਉਸਦਾ ਫੈਸਲਾ ਅਟੱਲ ਤੇ ਅੰਤ ਦਾ ਫੈਸਲਾ ਕਹਾਉਂਦਾ ਸੀ।ਮਿੰਦਰ ਸਿਉਂ ਦੇ ਇੱਕੋ-ਇੱਕ ਮੁੰਡਾ ਸੀ।ਮਿੰਦਰ ਦੀ ਧਰਮਪਤਨੀ ਕਰਤਾਰ ਕੌਰ ਦਾ ਸਾਰਾ ਦਿਨ ਕੰਮ ਕਰਦੇ ਪਸ਼ੂ ਡੰਗਰਾਂ ਵਿੱਚ ਲੰਘ ਜਾਂਦਾ ਸੀ।

ਕੲੀ ਵਾਰ ਜਦੋਂ ਕਰਤਾਰ ਕੌਰ ਕੰਮ ਤੋਂ ਥੱਕ ਜਾਂਦੀ ਮਿੰਦਰ ਸਿਉਂ ਨੂੰ ਆਖਣ ਲੱਗਦੀ ਜੇ ਸਾਡੇ ਇੱਕ ਧੀ ਵੀ ਹੁੰਦੀ ਉਹ ਮੇਰਾ ਕੰਮ ਵਿੱਚ ਹੱਥ ਤਾਂ ਵਟਾਇਆ ਕਰਦੀ। ਮਿੰਦਰ ਸਿਉਂ ਹੱਸ ਕਿ ਆਖਦਾ ਲੈ ਹੁੰਦੀ ਗਾਹਾਂ ਇਹਦੇ ਧੀ ਤੈਨੂੰ ਕਿੰਨੇਂ ਵਾਰ ਕਿਹਾ ਕੋਈ ਕੰਮ ਵਾਲੀ ਰੱਖ ਲੈ ਅੱਗੋਂ ਕਰਤਾਰ ਕੌਰ ਗੁੱਸੇ ਨਾਲ ਬੋਲੀ ਮੈਨੂੰ ਨਹੀਂ ਜੈ ਖਾਣੀ ਦਾ ਕਿਸੇ ਦਾ ਕੀਤਾ ਕੰਮ ਚੰਗਾ ਲੱਗਦਾ। ਇਹਨੇ ਟਾਇਮ ਨੂੰ ਬਾਹਰੋਂ ਖੇਡਦਾ ਕਿਦਰੋ ਲਿਬੜਿਆ ਹੋਇਆਂ ਮਿੰਦਰ ਦਾ ਮੁੰਡਾ ਜੈਲਾ ਆ ਗਿਆ। ਕਰਤਾਰ ਕੌਰ ਜੈਲੇ ਨੂੰ ਬੋਲੀ ਇੱਕ ਇਹ ਆ ਗਿਆਂ ਮੇਰਾ ਪਤਿਔਰਾ ਮੇਰੇ ਕੰਮ‌ ਵਧਾਉਣ ਨੂੰ ਕਰਤਾਰੋ ਨੇ ਜੈਲੇ ਨੂੰ ਕਮੀਜ਼ ਤੋਂ ਫੜਿਆ ਤੇ ਖੁਰੇ ਚ’ ਨਵਾਉਣ ਲਈ ਲੈ ਗੲੀ।ਇਸ ਤਰ੍ਹਾਂ ਹੀ ਕਾਫੀ ਸਾਲ ਹੱਸਦੇ ਹਸਾਉਂਦਿਆਂ ਲੰਘ ਗੲੇ।ਜੈਲਾ ਹੁਣ ਮੁੱਛ ਫੁੱਟ ਗੱਭਰੂ ਬਣ ਚੁੱਕਾ ਸੀ।

ਇੱਕ ਦਿਨ ਚੌਂਕੇ ਵਿੱਚ ਕਰਤਾਰੋ ਰੋਟੀਆਂ ਪਕਾ ਰਹੀ ਸੀ। ਮਿੰਦਰ ਰੋਟੀ ਖਾ ਕਿ ਥਾਲੀ ਧੋਣ ਵਾਲੇ ਭਾਂਡਿਆਂ ਕੋਲ ਰੱਖਣ ਲੲੀ ਚਲਾ ਗਿਆ।ਜੈਲਾ ਚਵੱਚੇ ਕੋਲ ਡੰਗਰਾਂ ਨੂੰ ਪਾਣੀ ਤੇ ਲਾ ਰਿਹਾ ਸੀ। ਅਚਨਚੇਤ ਕਰਤਾਰੋ ਨੇ ਛਾਤੀ ਵਿੱਚ ਦਰਦ ਹੋਣ ਕਰਕੇ ਚੀਕ ਮਾਰੀ ਜੈਲਾ ਤੇ ਮਿੰਦਰ ਭੱਜ ਕਿ ਆਏ। ਮਿੰਦਰ ਨੇ ਜੈਲੇ ਨੂੰ ਹਕੀਮ ਕੋਲ ਭੇਜਿਆਂ ਜੈਲਾ ਲਾਲੇ ਹਕੀਮ ਨੂੰ ਨਾਲ ਲੈ ਕਿ ਆਇਆ ਜਦ ਤੱਕ ਕਰਤਾਰ ਕੌਰ ਚੜ੍ਹਾਈ ਕਰ ਚੁੱਕੀ ਸੀ।ਮਿੰਦਰ ਦੇ ਘਰ ਦੇ ਹਲਾਤ ਕਰਤਾਰੋ ਤੋਂ ਬਿਨਾਂ ਮਾੜੇ ਹੋ ਗੲੇ ਸਨ।ਘਰ ਵਿੱਚ ਜੋ ਵੀ ਬੰਦਾ ਅਫਸੋਸ ਕਰਨ ਆਉਂਦਾ ਉਹ ਕਹਿੰਦਾ ਮਿੰਦਰ ਸਿਆਂ ਜੋ ਭਾਣਾ ਵਰਤਣਾ ਸੀ ਵਰਤ ਚੁੱਕਿਆ ਹੁਣ ਤੂੰ ਸਿਆਣਾਂ ਬਣ ਤੇਰਾ ਪੁੱਤ ਗੱਬਰੂ ਆ ਤੂੰ ਹੁਣ ਇਹਨੂੰ ਵਿਆਹ ਲੈ ਔਰਤਾਂ ਬਿਨਾਂ ਘਰ ਨਹੀਂ ਹੁੰਦੇ।

ਘਰ ਵਿੱਚ ਰੋਟੀ ਦਾ ਔਖਾਂ ਹੋਣ ਕਰਕੇ ਮਿੰਦਰ ਨੇ ਜੈਲੇ ਨੂੰ ਵਿਆਹ ਲਿਆ। ਥੋੜਾ ਸਮਾਂ ਬੀਤ ਗਿਆਂ ਮਿੰਦਰ ਨੂੰ ਵਧਦੀ ਉਮਰ ਨੇ ਢਾਉਣਾ ਸ਼ੁਰੂ ਕਰ ਦਿੱਤਾ।ਮਿੰਦਰ ਨੂੰ ਕੰਨਾਂ ਤੋਂ ਵੀ ਉੱਚਾ ਸੁਣਨ ਲੱਗ ਗਿਆਂ। ਉਸਨੇ ਸੱਥ ਵਿੱਚ ਜਾਣਾ ਬੰਦ ਕਰ ਦਿੱਤਾ। ਨੂੰਹ ਪੁੱਤ ਆਪਣੇ ਆਪ ਵਿੱਚ ਰਹਿਣ ਲੱਗੇ।ਮਿੰਦਰ ਦੀ ਪੁੱਛਗਿੱਛ ਖਤਮ ਹੋ ਗੲੀ। ਉਹ ਇਕੱਲਾ ਪਿਆ ਬੀਤੇ ਸਮੇਂ ਬਾਰੇ ਸੋਚ ਕਿ ਝੁਰਦਾ ਰਹਿੰਦਾਂ ਕਿ ਉਹਦੀ ਕਿੰਨੀ ਠਾਠ ਸੀ ਪਿੰਡ ਵਿੱਚ ਫਿਰ ਉਹ ਸੋਚਦਾ ਕਰਤਾਰੋ ਠੀਕ ਕਹਿੰਦੀ ਸੀ ਜੇ ਅੱਜ ਸਾਡੇ ਧੀ ਹੁੰਦੀ ਅੱਜ ਸਾਡਾ ਦੁੱਖ ਸੁਣਦੀ।ਸੋਚਦੇ ਸੋਚਦੇ ਮਿੰਦਰ ਸਿਉਂ ਨੂੰ ਨੀਂਦ ਆ ਗੲੀ ਮਿੰਦਰ ਸਿਉਂ ਕੱਖੋਂ ਹੌਲਾ ਹੋ ਚੁੱਕਾ ਸੀ।

ਸਵੇਰੇ ਉੱਠ ਕਿ ਮਿੰਦਰ ਨੇ ਦਾਤਣ ਕੁਰਲੀ ਕੀਤੀ ਤੇ ਦਲਾਨ ਵਿੱਚ ਬੈਠ ਗਿਆ ਨੂੰਹ ਰੋਜ਼ ਦੀ ਤਰ੍ਹਾਂ ਰੋਟੀ ਰੱਖ ਗੲੀ। ਮਿੰਦਰ ਨੇ ਦੋ ਰੋਟੀਆਂ ਖਾ ਲੲੀਆਂ ਤੇ ਇੱਕ ਥਾਲੀ ਵਿੱਚ ਹੀ ਪਈ ਸੀ ਹਲੇ। ਨੂੰਹ ਨੇ ਚੌਕੇ ਵਿੱਚ ਉੱਚੀ ਹਾਕ ਮਾਰ ਕਿ ਪੁੱਛਿਆ ਬਾਪੂ ਰੋਟੀ ਲੈਣੀ ਆ ਇਹਨਾਂ ਕਹਿ ਕਿ ਨੂੰਹ ਬੋਲੀ ਇਹਨੂੰ ਬੋਲੇ ਨੂੰ ਕਿੱਥੇ ਸੁਣਨਾ। ਮਿੰਦਰ ਨੇ ਇੱਕ ਰੋਟੀ ਥਾਲੀ ਵਿੱਚ ਹੀ ਛੱਡ ਦਿੱਤੀ ਅੱਜ ਉਹਨੇ ਦੋ ਰੋਟੀਆਂ ਹੀ ਖਾਦੀਆ ਸੀ। ਥਾਲੀ ਮੰਜੇ ਤੇ ਹੀ ਪਈ ਛੱਡ ਕਿ ਬਾਹਰ ਬੋਹੜ ਵਾਲੀ ਸੱਥ ਵਿੱਚ ਚਲਾ ਗਿਆਂ। ਓਥੇ ਉਹ ਜਾ ਕਿ ਬੋਹੜ ਨਾਲ ਆਪਣੇ ਦੁੱਖ ਦੀਆਂ ਗੱਲਾਂ ਕਰਨ ਲੱਗ ਪਿਆ।

ਪ੍ਰੀਤ ਘੱਲ ਕਲਾਂ
98144-89287

Previous articleडॉ. बाबासाहब अंबेडकर स्मारक का भूमिपूजन संपन्न
Next articleਝੰਡੇ ਝੜਾਤੇ ਸਿੰਘਾਂ ਨੇ